ਵੈਸਟ ਇੰਡੀਜ਼ ਤੇ ਨਿਊਜ਼ੀਲੈਂਡ ’ਚ ਪਹਿਲਾ ਟੈਸਟ ਡਰਾਅ
ਵੈਸਟ ਇੰਡੀਜ਼ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਡਰਾਅ ਹੋ ਗਿਆ ਹੈ। ਦਿਨ ਖ਼ਤਮ ਹੋਣ ਤੱਕ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਸਟਿਨ ਗ੍ਰੀਵਜ਼ ਨੇ 202 ਦੌੜਾਂ ਦੀ ਨਾਬਾਦ ਪਾਰੀ ਖੇਡੀ। ਗ੍ਰੀਵਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮੈਚ ਡਰਾਅ ਕਰਵਾਉਣ ਵਿੱਚ ਮਦਦ ਕੀਤੀ। ਨਿਊਜ਼ੀਲੈਂਡ...
ਨਿਊਜ਼ੀਲੈਂਡ ਵਿਰੁੱਧ ਦੋਹਰਾ ਸੈਂਕੜਾ ਜੜਨ ਮਗਰੋਂ ਖੁਸ਼ੀ ਮਨਾਉਂਦਾ ਹੋਇਆ ਵੈਸਟ ਇੰਡੀਜ਼ ਦਾ ਬੱਲੇਬਾਜ਼ ਜਸਟਿਨ ਗ੍ਰੀਵਜ਼। -ਫ਼ੋਟੋ: ਪੀਟੀਆਈ
Advertisement
ਵੈਸਟ ਇੰਡੀਜ਼ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਡਰਾਅ ਹੋ ਗਿਆ ਹੈ। ਦਿਨ ਖ਼ਤਮ ਹੋਣ ਤੱਕ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਸਟਿਨ ਗ੍ਰੀਵਜ਼ ਨੇ 202 ਦੌੜਾਂ ਦੀ ਨਾਬਾਦ ਪਾਰੀ ਖੇਡੀ। ਗ੍ਰੀਵਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮੈਚ ਡਰਾਅ ਕਰਵਾਉਣ ਵਿੱਚ ਮਦਦ ਕੀਤੀ। ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ 531 ਦੌੜਾਂ ਦਾ ਟੀਚਾ ਦਿੱਤਾ ਸੀ। ਦਿਨ ਖ਼ਤਮ ਹੋਣ ਤੱਕ ਵੈਸਟ ਇੰਡੀਜ਼ ਆਪਣੀ ਦੂਜੀ ਪਾਰੀ ਦੌਰਾਨ ਛੇ ਵਿਕਟਾਂ ਦੇ ਨੁਕਸਾਨ ’ਤੇ 457 ਦੌੜਾਂ ਹੀ ਬਣਾ ਸਕਿਆ। ਗ੍ਰੀਵਜ਼ ਨੇ ਪਹਿਲਾਂ ਸ਼ਾਈ ਹੋਪ ਨਾਲ 196 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਇਕੱਲੇ ਨੇ ਨਾਬਾਦ 202 ਦੌੜਾਂ ਬਣਾਈਆਂ। ਬੱਲੇਬਾਜ਼ ਰੋਚ ਨੇ ਵੀ ਨਾਬਾਦ 58 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਵਿਕਟ ਲੈਣ ਤੋਂ ਰੋਕਿਆ। ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਬੁੱਧਵਾਰ ਨੂੰ ਵੈਲਿੰਗਟਨ ਵਿੱਚ ਸ਼ੁਰੂ ਹੋਵੇਗਾ।
Advertisement
Advertisement
×

