DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਹਿਲਾ T20: India ਨੇ Zimbabwe ਨੂੰ 7 wickets ਨਾਲ ਹਰਾਇਆ

ਗੇਂਦਬਾਜ਼ਾਂ ਤੇ ਸੂਰਿਆਵੰਸ਼ੀ ਦੇ ਨੀਮ ਸੈਂਕਡ਼ੇ ਨੇ ਜਿੱਤ ਦਿਵਾਈ

  • fb
  • twitter
  • whatsapp
  • whatsapp
featured-img featured-img
ਮੈਚ ’ਚ ਅਰਧ ਸੈਂਕੜਾ ਬਣਾਉਣ ’ਤੇ ਵੈਭਵ ਸੂਰਿਆਵੰਸ਼ੀ ਨੂੰ ਜੱਫੀ ਪਾਉਂਦਾ ਹੋਇਆ ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ। -ਫੋਟੋ: ਪੀਟੀਆਈ
Advertisement

ਤੇਜ਼ ਗੇਂਦਬਾਜ਼ਾਂ ਮਯੰਕ ਯਾਦਵ ਅਤੇ ਪ੍ਰਿੰਸ ਯਾਦਵ ਦੀ ਗੇਂਦਬਾਜ਼ੀ ਤੋਂ ਬਾਅਦ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੇ ਤੂਫ਼ਾਨੀ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।

ਜ਼ਿੰਬਾਬਵੇ ਦੇ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸੂਰਿਆਵੰਸ਼ੀ (50 ਦੌੜਾਂ, 19 ਗੇਂਦਾਂ, 4 ਛੱਕੇ, 4 ਚੌਕੇ) ਅਤੇ ਈਸ਼ਾਨ ਕਿਸ਼ਨ (35 ਦੌੜਾਂ, 24 ਗੇਂਦਾਂ, 3 ਚੌਕੇ, 2 ਛੱਕੇ) ਦੀਆਂ ਪਾਰੀਆਂ ਦੀ ਮਦਦ ਨਾਲ 13.2 ਓਵਰਾਂ ਵਿੱਚ 3 ਵਿਕਟਾਂ ’ਤੇ 126 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕਪਤਾਨ ਸ਼੍ਰੇਅਸ ਅਈਅਰ ਨੇ ਵੀ ਨਾਬਾਦ 28 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਨੇ ਮਯੰਕ (18 ਦੌੜਾਂ ’ਤੇ 2 ਵਿਕਟਾਂ) ਅਤੇ ਪ੍ਰਿੰਸ (19 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਜ਼ਿੰਬਾਬਵੇ ਨੂੰ 7 ਵਿਕਟਾਂ ਬਦਲੇ 125 ਦੌੜਾਂ ’ਤੇ ਰੋਕ ਦਿੱਤਾ। ਰਵੀ ਬਿਸ਼ਨੋਈ ਅਤੇ ਸ਼ਿਵਮ ਦੂਬੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸੂਰਿਆਵੰਸ਼ੀ ਨੇ ਤੂਫ਼ਾਨੀ ਸ਼ੁਰੂਆਤ ਦਿਵਾਈ। ਸੂਰਿਆਵੰਸ਼ੀ ਨੇ ਰਿਚਰਡ ਨਗਾਰਵਾ ਦੀਆਂ ਲਗਾਤਾਰ ਗੇਂਦਾਂ ’ਤੇ ਦੋ ਛੱਕੇ ਅਤੇ ਇੱਕ ਚੌਕਾ ਲਗਾ ਕੇ ਆਪਣੇ ਤਿੱਖੇ ਤੇਵਰ ਦਿਖਾਏ।

Advertisement

Advertisement
Advertisement
×