IPL ਦੇ 19ਵੇਂ ਸੀਜ਼ਨ ਦਾ ਪਹਿਲਾ ਮੈਚ: Sunrisers Hyderabad ਦੀਆਂ 201 ਦੌੜਾਂ; RCB 170-4(14)
ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਅੱਜ ਆਈਪੀਐਲ ਦਾ ਉਦਘਾਟਨੀ ਮੈਚ ਖੇਡਿਆ ਗਿਆ ਜਿਸ ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੀਹ ਓਵਰਾਂ ਵਿਚ...
Bengaluru: Royal Challengers Bengaluru's Rajat Patidar, right, and Virat Kohli during an Indian Premier League (IPL) 2026 T20 cricket match between Royal Challengers Bengaluru and Sunrisers Hyderabad, at the M Chinnaswamy Stadium, in Bengaluru, Karnataka, Saturday, March 28, 2026. (PTI Photo/Shailendra Bhojak) (PTI03_28_2026_000384B)
Advertisement
ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਅੱਜ ਆਈਪੀਐਲ ਦਾ ਉਦਘਾਟਨੀ ਮੈਚ ਖੇਡਿਆ ਗਿਆ ਜਿਸ ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੀਹ ਓਵਰਾਂ ਵਿਚ 201 ਦੌੜਾਂ ਬਣਾਈਆਂ। ਹੈਦਰਾਬਾਦ ਨੇ ਪਾਵਰਪਲੇਅ ਦੌਰਾਨ ਆਪਣੇ 3 ਅਹਿਮ ਵਿਕਟ ਗੁਆਉਣ ਦੇ ਬਾਵਜੂਦ ਵੀ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਟੀਮ ਵੱਲੋਂ ਕਪਤਾਨ ਈਸ਼ਾਨ ਕਿਸ਼ਨ ਨੇ ਸ਼ਾਨਦਾਰ 80 ਦੌੜਾਂ ਦੀ ਪਾਰੀ ਖੇਡੀ ਅਤੇ ਅਨੀਕੇਤ ਵਰਮਾ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਬੰਗਲੁਰੂ ਵੱਲੋਂ ਰੋਮਾਰੀਓ ਸ਼ੈਫਰਡ ਅਤੇ ਜੈਕਬ ਡਫੀ ਨੇ 3-3 ਵਿਕਟਾਂ ਹਾਸਲ ਕੀਤੀਆਂ।
ਆਰਸੀਬੀ ਦੀਆਂ ਇਕ ਵੇਲੇ 12 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਸਨ। ਇਸ ਤੋਂ ਪਹਿਲਾਂ ਦੇਵਦਤ ਪਦੀਕਲ 26 ਗੇਂਦਾਂ ਵਿੱਚ 61 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਜੈਦੇਵ ਉਨਾਦਕਟ ਨੇ ਫਿਲ ਸਾਲਟ ਨੂੰ ਸਿਰਫ 9 ਦੌੜਾਂ 'ਤੇ ਪੈਵੇਲੀਅਨ ਭੇਜਿਆ।
Advertisement
Advertisement
Advertisement
×

