DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਲਾਂਪੁਰ ਵਿੱਚ ਆਈ ਪੀ ਐੱਲ ਦਾ ਪਹਿਲਾ ਮੈਚ ਅੱਜ

ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦਰਮਿਆਨ ਹੋਵੇਗਾ ਭੇਡ਼

  • fb
  • twitter
  • whatsapp
  • whatsapp
featured-img featured-img
ਪੰਜਾਬ ਕਿੰਗਜ਼ ਦਾ ਕਪਤਾਨ ਸ਼੍ਰੇਅਸ ਅਈਅਰ ਨੈੱਟ ’ਤੇ ਅਭਿਆਸ ਕਰਦਾ ਹੋਇਆ। -ਫੋਟੋ: ਰਵੀ ਕੁਮਾਰ
Advertisement

ਨਿਊ ਚੰਡੀਗੜ੍ਹ (ਮੁੱਲਾਂਪੁਰ) ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਪੀ ਸੀ ਏ ਕ੍ਰਿਕਟ ਸਟੇਡੀਅਮ ਆਈ ਪੀ ਐੱਲ ਦਾ ਪਹਿਲਾ ਮੁਕਾਬਲਾ 31 ਮਾਰਚ ਨੂੰ ਸ਼ਾਮ 7.30 ਵਜੇ ਹੋਵੇਗਾ।

ਇੱਥੇ ਹੋਣ ਵਾਲੇ ਪਹਿਲੇ ਮੈਚ ਲਈ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਆਪਣਾ ਪਹਿਲਾ ਮੈਚ ਖੇਡਣ ਲਈ ਮੈਦਾਨ ਵਿਚ ਉਤਰਨਗੀਆਂ। ਦੋਹਾਂ ਟੀਮਾਂ ਨੇ ਅੱਜ ਸਟੇਡੀਅਮ ਵਿਚ ਅਭਿਆਸ ਕੀਤਾ ਅਤੇ ਜਿੱਤ ਦੀ ਰਣਨੀਤੀ ਘੜ੍ਹੀ। ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼ ਦੀ ਅਤੇ ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ। ਦੋਵੇਂ ਟੀਮਾਂ ਦੇ ਮਜ਼ਬੂਤ ਹੋਣ ਦੇ ਚੱਲਦਿਆਂ ਇਹ ਮੁਕਾਬਲਾ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ ਪਿਛਲੇ ਸੀਜ਼ਨ ਵਿਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਪਰ ਖ਼ਿਤਾਬੀ ਮੁਕਾਬਲੇ ਵਿਚ ਟੀਮ ਨੂੰ ਰੌਇਲ ਚੈਲੇਂਜਰਜ਼ ਬਗਲੂਰੂ ਤੋਂ ਹਾਰ ਝੱਲਣੀ ਪਈ ਸੀ। ਪ੍ਰਿਯਾਂਸ਼ ਆਰੀਆ ਅਤੇ ਪ੍ਰਭ ਸਿਮਰਨ ਸਿੰਘ ਦੀ ਸਲਾਮੀ ਜੋੜੀ ਤੋਂ ਪੰਜਾਬ ਨੂੰ ਦਮਦਾਰ ਪ੍ਰਦਰਸ਼ਨ ਦੀ ਉਮੀਦ ਹੈ। ਦੂਜੇ ਪਾਸੇ ਗੁਜਰਾਤ ਦੀ ਟੀਮ ਨੂੰ ਇਸ ਸੀਜ਼ਨ ’ਚ ਸਾਈ ਸੁਦਰਸ਼ਨ ਅਤੇ ਕਪਤਾਨ ਸ਼ੁਭਮਨ ਗਿੱਲ ਤੋਂ ਬੱਲੇਬਾਜ਼ੀ ਦੇ ਵਧੀਆ ਪ੍ਰਦਰਸ਼ਨ ਦੀ ਆਸ ਹੈ।

Advertisement

ਮੁਹਾਲੀ ਜ਼ਿਲ੍ਹਾ ਪੁਲੀਸ ਅਤੇ ਪ੍ਰਸ਼ਾਸਨ ਨੇ ਇਸ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਸ਼ਾਸਨ ਨੇ ਟਰੈਫ਼ਿਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਸਬੰਧਤ ਖੇਤਰ ਨੂੰ ਨੋ ਫ਼ਲਾਈ ਜ਼ੋਨ ਐਲਾਨਿਆ ਗਿਆ ਹੈ। ਮੌਸਮ ਵਿਭਾਗ ਨੇ ਭਲਕੇ ਮੌਸਮ ਵਿਗੜਨ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ।

Advertisement

Advertisement
×