DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

FIH Men's Hockey World Cup: ਸਪੇਨ ਨੂੰ ਹਰਾ ਕੇ ਜਰਮਨੀ ਨੇ ਚੌਥੀ ਵਾਰ ਜਿੱਤਿਆ ਵਿਸ਼ਵ ਕੱਪ

Germany Hockey Champions: ਮਾਈਕਲ ਦੇ ਗੋਲ ਸਦਕਾ ਜਰਮਨੀ ਬਣਿਆ ਵਿਸ਼ਵ ਚੈਂਪੀਅਨ; ਪਾਕਿਸਤਾਨ ਦੇ ਰਿਕਾਰਡ ਦੀ ਕੀਤੀ ਬਰਾਬਰੀ

  • fb
  • twitter
  • whatsapp
  • whatsapp
featured-img featured-img
ਵਿਸ਼ਵ ਹਾਕੀ ਕੱਪ ਦੇ ਫਾਈਨਲ ਮੁਕਾਬਲੇ ਵਿਚ ਗੋਲ ਕਰਨ ਲਈ ਜੂਝਦੇ ਹੋਏ ਖਿਡਾਰੀ।
Advertisement

Germany Hockey Champions: ਬੈਲਜੀਅਮ ਵਿੱਚ ਐਫ ਆਈ ਐਚ ਪੁਰਸ਼ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਰਮਨੀ ਨੇ ਜਿੱਤ ਲਿਆ ਹੈ।

ਫਾਈਨਲ ਮੁਕਾਬਲੇ ਵਿੱਚ ਪਿਛਲੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਫੈਸਲਾਕੁਨ ਗੋਲ 44ਵੇਂ ਮਿੰਟ ਵਿੱਚ ਜਰਮਨੀ ਦੇ ਮਾਈਕਲ ਸਟਰਟਫ ਨੇ ਕੀਤਾ। ਇਸ ਜਿੱਤ ਨਾਲ ਜਰਮਨੀ ਨੇ ਚੌਥੀ ਵਾਰ ਐੱਫ ਆਈ ਐੱਚ (FIH) ਪੁਰਸ਼ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ ਅਤੇ ਪਾਕਿਸਤਾਨ ਦੇ ਚਾਰ ਖ਼ਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

Advertisement

ਇਸ ਤੋਂ ਪਹਿਲਾਂ ਜਰਮਨੀ 2002, 2006 ਅਤੇ 2023 ਵਿੱਚ ਵੀ ਵਿਸ਼ਵ ਕੱਪ ਜਿੱਤ ਚੁੱਕਾ ਹੈ। ਜਦੋਂ ਕਿ ਸਪੇਨ 1998 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਤੀਜੀ ਵਾਰ ਫਾਈਨਲ ਵਿੱਚ ਪਹੁੰਚਿਆ ਸੀ ਪਰ ਖ਼ਿਤਾਬ ਜਿੱਤਣ ਦਾ ਉਸ ਦਾ ਸੁਪਨਾ ਅਧੂਰਾ ਰਹਿ ਗਿਆ। ਮੈਚ ਦੌਰਾਨ ਸਪੇਨ ਨੇ ਬਰਾਬਰੀ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਕੋਚ ਨੇ ਆਖਰੀ ਮਿੰਟਾਂ ਵਿੱਚ ਗੋਲਕੀਪਰ ਨੂੰ ਵੀ ਹਟਾ ਦਿੱਤਾ ਪਰ ਜਰਮਨ ਡਿਫੈਂਸ ਨੇ ਕੋਈ ਮੌਕਾ ਨਹੀਂ ਦਿੱਤਾ।

Advertisement

ਇਸ ਟੂਰਨਾਮੈਂਟ ਦੇ ਹੋਰਨਾਂ ਮੁਕਾਬਲਿਆਂ ਖਾਸ ਕਰ ਕਾਂਸੀ ਦੇ ਤਮਗੇ ਲਈ ਹੋਏ ਰੋਮਾਂਚਕ ਮੁਕਾਬਲੇ ਵਿੱਚ ਅਰਜਨਟੀਨਾ ਨੇ ਸਹਿ-ਮੇਜ਼ਬਾਨ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਅਰਜਨਟੀਨਾ ਲਈ ਕਪਤਾਨ ਮਥਿਆਸ ਰੇਅ ਨੇ 59ਵੇਂ ਮਿੰਟ ਵਿੱਚ ਗੋਲ ਦਾਗਿਆ।

ਸੈਮੀਫਾਈਨਲ ਮੈਚ: ਸਪੇਨ ਨੇ ਸੈਮੀਫਾਈਨਲ ਵਿੱਚ ਨੀਦਰਲੈਂਡਜ਼ ਨੂੰ 4-3 ਨਾਲ ਹਰਾਇਆ ਸੀ, ਜਦੋਂ ਕਿ ਜਰਮਨੀ ਨੇ ਅਰਜਨਟੀਨਾ ਨੂੰ 2-1 ਨਾਲ ਮਾਤ ਦਿੱਤੀ ਸੀ।

ਮਹਿਲਾ ਵਰਗ: ਮਹਿਲਾ ਵਰਗ ਦੇ ਫਾਈਨਲ ਵਿੱਚ ਅਰਜਨਟੀਨਾ ਨੇ ਨੀਦਰਲੈਂਡਜ਼ ਦੇ ਲਗਾਤਾਰ ਤਿੰਨ ਵਾਰ ਦੀ ਜੇਤੂ ਲੈਅ ਨੂੰ ਖ਼ਤਮ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ ਸੀ।

Advertisement
×