FIH Hockey World Cup: ਨੀਦਰਲੈਂਡਜ਼ ਨੇ ਭਾਰਤ ਨੂੰ 3-1 ਨਾਲ ਹਰਾਇਆ; ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋਇਆ ਭਾਰਤ
India Netherlands Hockey: ਉਲੰਪਿਕ ਚੈਂਪੀਅਨ ਨੇ ਐਮਸਟਲਵੀਨ ਵਿੱਚ ਮੁਕਾਬਲਾ ਜਿੱਤਿਆ
**EDS: TO GO WITH STORY** Amstelveen: Players of the Indian and Dutch teams before a Men's Hockey World Cup 2026 match, in Amstelveen, Saturday, Aug. 22, 2026. (PTI Photo/Mona Parthsarathi) (PTI08_22_2026_000541B)
Advertisement
India Netherlands Hockey: ਇੱਥੇ ਐਫ ਆਈ ਐਚ ਹਾਕੀ ਵਿਸ਼ਵ ਕੱਪ ਦੇ ਅੱਜ ਖੇਡੇ ਗਏ ਇੱਕ ਅਹਿਮ ਦੂਜੇ ਦੌਰ ਦੇ ਮੈਚ ਵਿੱਚ ਉਲੰਪਿਕ ਚੈਂਪੀਅਨ ਨੀਦਰਲੈਂਡਜ਼ ਨੇ ਭਾਰਤੀ ਹਾਕੀ ਟੀਮ ਨੂੰ 3-1 ਨਾਲ ਹਰਾਇਆ। ਇਸ ਹਾਰ ਨਾਲ ਭਾਰਤ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ।
ਮੈਚ ਦੇ ਪਹਿਲੇ ਦੋ ਕੁਆਰਟਰਾਂ ਤੱਕ ਕੋਈ ਵੀ ਟੀਮ ਖਾਤਾ ਨਹੀਂ ਖੋਲ੍ਹ ਸਕੀ। ਇਸ ਤੋਂ ਬਾਅਦ ਤੀਜੇ ਅਤੇ ਚੌਥੇ ਕੁਆਰਟਰ ਵਿੱਚ ਨੀਦਰਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਫੀਲਡ ਗੋਲ ਕੀਤੇ। ਡੂਕੋ ਟੇਲਜਨਕੈਂਪ (41ਵੇਂ ਮਿੰਟ), ਟੀਜੇਪ ਹੌਡੇਮੇਕਰਸ (51ਵੇਂ ਮਿੰਟ) ਅਤੇ ਥੀਜ ਵੈਨ ਡੈਮ (55ਵੇਂ ਮਿੰਟ) ਨੇ ਨੀਦਰਲੈਂਡ ਵੱਲੋਂ ਗੋਲ ਦਾਗੇ।
Advertisement
ਕਪਤਾਨ ਹਰਪ੍ਰੀਤ ਸਿੰਘ ਨੇ ਕੀਤਾ ਭਾਰਤ ਵੱਲੋਂ ਇਕੋ-ਇਕ ਗੋਲ
ਦੂਜੇ ਪਾਸੇ ਭਾਰਤ ਵੱਲੋਂ ਮੈਚ ਦਾ ਇਕੋ ਇਕ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ 52ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਕੀਤਾ। ਭਾਰਤੀ ਟੀਮ ਨੇ ਮੈਚ ਵਿੱਚ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਨੀਦਰਲੈਂਡ ਦੀ ਮਜ਼ਬੂਤ ਰੱਖਿਆ ਪੰਕਤੀ ਨੇ ਭਾਰਤੀ ਖਿਡਾਰੀਆਂ ਨੂੰ ਹੋਰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
Advertisement
Advertisement
×

