Fifth T20I: ਭਾਰਤ ਨੇ ਨਿਊਜ਼ੀਲੈਂਡ ਨੂੰ 46 ਦੌੜਾਂ ਨਾਲ ਹਰਾਇਆ
ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਦੀ ਵਧੀਆ ਗੇਂਦਬਾਜ਼ੀ ਕਾਰਨ ਮਿਲੀ ਜਿੱਤ
ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਟੀ-20 ਮੈਚ ਵਿਚ 46 ਦੌੜਾਂ ਨਾਲ ਹਰਾਇਆ। ਭਾਰਤ ਵਲੋਂ ਦਿੱਤੇ 272 ਦੌੜਾਂ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 19.4 ਓਵਰਾਂ ਵਿਚ 225 ਦੌੜਾਂ ਹੀ ਬਣਾ ਸਕੀ ਤੇ ਆਲ ਆਊਟ ਹੋ ਗਈ। ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਹੈ। ਇਸ ਮੈਚ ਵਿਚ ਅਰਸ਼ਦੀਪ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਨੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।
ਭਾਰਤ ਨੇ ਪੰਜਵੇਂ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ 272 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 271 ਦੌੜਾਂ ਬਣਾਈਆਂ। ਭਾਰਤ ਵਲੋਂ ਇਸ਼ਾਨ ਕਿਸ਼ਨ ਨੇ ਤੂਫਾਨੀ ਪਾਰੀ ਖੇਡਦਿਆਂ ਸੈਂਕੜਾ ਜੜਿਆ। ਉਸ ਨੇ 43 ਗੇਂਦਾਂ ਵਿਚ 103 ਦੌੜਾਂ ਬਣਾਈਆਂ ਜਿਸ ਵਿਚ ਦਸ ਛੱਕੇ ਤੇ ਛੇ ਚੌਕੇ ਸ਼ਾਮਲ ਹਨ। ਇਸ ਤੋਂ ਇਲਾਵਾ ਕਪਤਾਨ ਸੂਰਿਆ ਕੁਮਾਰ ਯਾਦਵ ਨੇ 30 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਅੱਜ ਵੀ ਨਹੀਂ ਚੱਲਿਆ ਤੇ ਉਹ 6 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਨਿਊਜ਼ੀਲੈਂਡ ਵਿਰੁੱਧ ਪੰਜਵੇਂ ਅਤੇ ਆਖਰੀ ਟੀ-20 ਮੈਚ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਾਵਿੰਦਰ, ਗਲੈਨ ਫਿਲਿਪਸ, ਡੈਰਿਲ ਮਿਚੇਲ, ਬੇਵੋਨ ਜੈਕਬਸ, ਮਿਸ਼ੇਲ ਸੈਂਟਨਰ (ਕਪਤਾਨ), ਕਾਇਲ ਜੈਮੀਸਨ, ਈਸ਼ ਸੋਢੀ, ਐਲ ਫਰਗੂਸਨ, ਜੈਕਬ ਡਫੀ
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ। ਏਐੱਨਆਈ

