ਫੀਫਾ ਵਿਸ਼ਵ ਕੱਪ: ਪੁਰਤਗਾਲ ਨੂੰ ਹਰਾ ਕੇ ਦੱਖਣੀ ਕੋਰੀਆ ਪ੍ਰੀ-ਕੁਆਰਟਰਜ਼ ’ਚ; ਉਰੂਗੁਏ ਜਿੱਤ ਕੇ ਵੀ ਬਾਹਰ : The Tribune India

ਫੀਫਾ ਵਿਸ਼ਵ ਕੱਪ: ਪੁਰਤਗਾਲ ਨੂੰ ਹਰਾ ਕੇ ਦੱਖਣੀ ਕੋਰੀਆ ਪ੍ਰੀ-ਕੁਆਰਟਰਜ਼ ’ਚ; ਉਰੂਗੁਏ ਜਿੱਤ ਕੇ ਵੀ ਬਾਹਰ

ਫੀਫਾ ਵਿਸ਼ਵ ਕੱਪ: ਪੁਰਤਗਾਲ ਨੂੰ ਹਰਾ ਕੇ ਦੱਖਣੀ ਕੋਰੀਆ ਪ੍ਰੀ-ਕੁਆਰਟਰਜ਼ ’ਚ; ਉਰੂਗੁਏ ਜਿੱਤ ਕੇ ਵੀ ਬਾਹਰ

ਮੈਚ ਜਿੱਤ ਕੇ ਖੁਸ਼ ਹੁੰਦੇ ਹੋਏ ਦੱਖਣੀ ਕੋਰੀਆ ਦੇ ਖਿਡਾਰੀ। -ਫੋਟੋ: ਰਾਇਟਰਜ਼

ਦੋਹਾ, 2 ਦਸੰਬਰ

ਦੱਖਣੀ ਕੋਰੀਆ ਨੇ ਅੱਜ ਇੱਥੇ ਪੁਰਤਗਾਲ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਰਜ਼ ਵਿੱਚ ਥਾਂ ਬਣਾ ਲਈ। ਹਵਾਂਗ ਹੀ ਚਾਨ ਨੇ ਗਰੁੱਪ ‘ਐੱਚ’ ਮੈਚ ਦੇ ਦੂਜੇ ਹਾਫ ਦੇ ਆਖ਼ਰੀ ਪਲਾਂ ਵਿੱਚ ਇਹ ਅਹਿਮ ਗੋਲ ਦਾਗ਼ਿਆ। ਉਰੂਗੁਏ ਦੀ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਉਰੂਗੁਏ ਨੇ ਗਰੁੱਪ ‘ਐੱਚ’ ਦੇ ਇੱਕ ਹੋਰ ਮੈਚ ਵਿੱਚ ਘਾਨਾ ਨੂੰ 2-0 ਨਾਲ ਹਰਾਇਆ, ਪਰ ਇਸ ਦੇ ਬਾਵਜੂਦ ਉਸ ਨੂੰ ਬਾਹਰ ਹੋਣਾ ਪਿਆ। ਪੁਰਤਗਾਲ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਨਾਕਆਊਟ ਗੇੜ ਵਿੱਚ ਥਾਂ ਬਣਾ ਚੁੱਕਿਆ ਸੀ, ਪਰ ਕੋਰੀਆ ਨੇ ਉਸ ਨੂੰ ਜਿੱਤ ਦੀ ਹੈਟ੍ਰਿਕ ਨਹੀਂ ਲਾਉਣ ਦਿੱਤੀ। ਇਨ੍ਹਾਂ ਮੈਚਾਂ ਮਗਰੋਂ ਦੱਖਣੀ ਕੋਰੀਆ ਅਤੇ ਘਾਨਾ ਦੇ ਬਰਾਬਰ ਚਾਰ ਚਾਰ ਅੰਕ ਰਹੇ, ਪਰ ਏਸ਼ਿਆਈ ਟੀਮ ਬਿਹਤਰ ਗੋਲ ਫ਼ਰਕ ਕਾਰਨ ਅੱਗੇ ਵਧਣ ਵਿੱਚ ਸਫਲ ਰਹੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All