DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIFA World Cup: ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ

Portugal vs Uzbekistan: ਕ੍ਰਿਸਟਿਆਨੋ ਰੋਨਾਲਡੋ ਨੇ ਦੋ ਗੋਲਾਂ ਜ਼ਰੀਏ ਵਿਰੋਧੀਆਂ ਨੂੰ ਦਿੱਤਾ ਜਵਾਬ; ਪਿਛਲੇ ਮੈਚ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਸਦਕਾ ਰੋਨਾਲਡੋ ਦੀ ਹੋਈ ਸੀ ਆਲੋਚਨਾ

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਪੁਰਤਗਾਲ ਟੀਮ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਦਰਸ਼ਕ।
Advertisement

Portugal vs Uzbekistan FIFA World Cup 2026: ਹਿਊਸਟਨ ਵਿੱਚ ਫੀਫਾ ਫੁਟਬਾਲ ਵਿਸ਼ਵ ਕੱਪ ਦੇ ਗਰੁੱਪ ਕੇ ਦੇ ਅਹਿਮ ਮੁਕਾਬਲੇ ਵਿੱਚ ਅੱਜ ਪੁਰਤਗਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਦਿੱਤਾ ਹੈ। ਪੁਰਤਗਾਲ ਦੇ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਮੈਚ ਉੱਤੇ ਆਪਣੀ ਪਕੜ ਬਣਾਈ ਰੱਖੀ। ਉਜ਼ਬੇਕਿਸਤਾਨ ਦੀ ਟੀਮ ਪੁਰਤਗਾਲ ਦੇ ਹਮਲਿਆਂ ਦਾ ਢੁੱਕਵਾਂ ਜਵਾਬ ਨਹੀਂ ਦੇ ਸਕੀ ਅਤੇ ਪੂਰੇ ਮੈਚ ਦੌਰਾਨ ਦਬਾਅ ਹੇਠ ਨਜ਼ਰ ਆਈ।

ਦੂਜੇ ਪਾਸੇ ਕ੍ਰਿਸਟਿਆਨੋ ਰੋਨਾਲਡੋ ਨੇ ਪੁਰਤਗਾਲ ਲਈ ਅੱਜ ਦੋ ਗੋਲ ਕੀਤੇ। ਉਸ ਨੇ ਪਹਿਲਾ ਗੋਲ ਛੇਵੇਂ ਮਿੰਟ ਵਿੱਚ ਅਤੇ ਦੂਜਾ ਗੋਲ 56ਵੇਂ ਮਿੰਟ ਵਿੱਚ ਕੀਤਾ। ਨੂਨੋ ਮੈਂਡੇਜ਼ ਨੇ 17ਵੇਂ ਮਿੰਟ ਵਿੱਚ ਫਰੀ ਕਿੱਕ ਰਾਹੀਂ ਗੋਲ ਦਾਗਿਆ। ਪੁਰਤਗਾਲ ਦਾ ਚੌਥਾ ਗੋਲ ਉਜ਼ਬੇਕਿਸਤਾਨ ਦੇ ਗੋਲਕੀਪਰ ਅਬਦੁਵੋਹਿਦ ਨੇਮਾਤੋਵ ਦੇ ਆਪਣੇ ਹੀ ਗੋਲ ਕਾਰਨ 60ਵੇਂ ਮਿੰਟ ਵਿੱਚ ਹੋਇਆ।

Advertisement

ਮੈਚ ਦੇ 78ਵੇਂ ਮਿੰਟ ਤੱਕ ਪੁਰਤਗਾਲ ਚਾਰ ਗੋਲ ਕਰ ਚੁੱਕਾ ਸੀ ਜਦਕਿ ਉਜ਼ਬੇਕਿਸਤਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਪੁਰਤਗਾਲ ਦੇ ਮਿਡਫੀਲਡ ਅਤੇ ਫਾਰਵਰਡ ਖਿਡਾਰੀਆਂ ਵਿਚਾਲੇ ਸ਼ਾਨਦਾਰ ਤਾਲਮੇਲ ਦੇਖਣ ਨੂੰ ਮਿਲਿਆ, ਜਿਸ ਕਾਰਨ ਵਿਰੋਧੀ ਟੀਮ ਦੀ ਰੱਖਿਆ ਲਗਾਤਾਰ ਦਬਾਅ ਹੇਠ ਰਹੀ। ਗੇਂਦ 'ਤੇ ਕਾਬੂ ਅਤੇ ਸਟੀਕ ਪਾਸਿੰਗ ਦੇ ਮਾਮਲੇ ਵਿੱਚ ਵੀ ਪੁਰਤਗਾਲ ਨੇ ਬਾਜ਼ੀ ਮਾਰੀ। ਪੁਰਤਗਾਲ ਵਲੋਂ ਪੰਜਵਾਂ ਗੋਲ ਰਾਫੇਲ ਨੇ 87ਵੇਂ ਮਿੰਟ ਵਿਚ ਕੀਤਾ।

Advertisement

ਇਸ ਜਿੱਤ ਨਾਲ ਪੁਰਤਗਾਲ ਦੀ ਟੀਮ ਨੇ ਗਰੁੱਪ ਕੇ ਵਿੱਚ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ ਅਤੇ ਨਾਕਆਊਟ ਦੌਰ ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਹੋਰ ਮਜ਼ਬੂਤ ਕਰ ਲਈਆਂ ਹਨ। ਦੂਜੇ ਪਾਸੇ, ਉਜ਼ਬੇਕਿਸਤਾਨ ਲਈ ਅਗਲੇ ਮੁਕਾਬਲਿਆਂ ਵਿੱਚ ਵਾਪਸੀ ਕਰਨਾ ਵੱਡੀ ਚੁਣੌਤੀ ਹੋਵੇਗੀ। ਪੁਰਤਗਾਲ ਦੇ ਇਸ ਦਮਦਾਰ ਪ੍ਰਦਰਸ਼ਨ ਨੇ ਉਸ ਨੂੰ ਟੂਰਨਾਮੈਂਟ ਦੀਆਂ ਮਜ਼ਬੂਤ ਦਾਅਵੇਦਾਰ ਟੀਮਾਂ ਵਿੱਚ ਸ਼ਾਮਲ ਕਰ ਦਿੱਤਾ ਹੈ।

Advertisement
×