ਦੋਹਾ (ਕਤਰ), 30 ਨਵੰਬਰ
ਟਿਊਨੀਸ਼ੀਆ ਨੇ ਵਾਹਬੀ ਖਜ਼ਰੀ ਵੱਲੋਂ ਦਾਗ਼ੇ ਗੋਲ ਦੀ ਬਦੌਲਤ ਅੱਜ ਇੱਥੇ ਫੀਫਾ ਵਿਸ਼ਵ ਕੱਪ ਵਿੱਚ ਫਰਾਂਸ ਨੂੰ 1-0 ਨਾਲ ਹਰਾ ਦਿੱਤਾ। ਹਾਲਾਂਕਿ ਮੌਜੂਦਾ ਚੈਂਪੀਅਨ ‘ਤੇ ਇਸ ਜਿੱਤ ਦੇ ਬਾਵਜੂਦ ਟਿਊਨੀਸ਼ੀਆ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਫਰਾਂਸ ਨਾਕਆਊਟ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕਿਆ ਹੈ। ਉਧਰ, ਗਰੁੱਪ ‘ਡੀ’ ਦੇ ਇੱਕ ਹੋਰ ਮੈਚ ਵਿੱਚ ਡੈਨਮਾਰਕ ਨੂੰ 1-0 ਨਾਲ ਹਰਾ ਕੇ ਆਸਟਰੇਲੀਆ ਆਖ਼ਰੀ 16 ਵਿੱਚ ਪਹੁੰਚ ਗਿਆ ਹੈ। ਕਪਤਾਨ ਵਾਹਬੀ ਖਜ਼ਰੀ ਨੇ 58ਵੇਂ ਮਿੰਟ ਵਿੱਚ ਮੌਜੂਦਾ ਟੂਰਨਾਮੈਂਟ ਵਿੱਚ ਪਹਿਲਾ ਗੋਲ ਕਰ ਕੇ ਟਿਊਨੀਸ਼ੀਆ ਨੂੰ ਜਿੱਤ ਦਿਵਾਈ।