DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIFA World Cup Final: ਫੁਟਬਾਲ ਵਿਸ਼ਵ ਕੱਪ ਫਾਈਨਲ ਦੌਰਾਨ ਮੌਜੂਦ ਰਹਿਣਗੇ Donald Trump

ਜੇਤੂ ਟੀਮ ਨੂੰ ਟਰਾਫ਼ੀ ਸੌਂਪਣਗੇ; 19 ਜੁਲਾਈ ਨੂੰ ਨਿਊ ਜਰਸੀ ਵਿੱਚ ਹੋਵੇਗਾ ਫਾਈਨਲ

  • fb
  • twitter
  • whatsapp
  • whatsapp
Advertisement

ਫੀਫਾ ਦੇ ਪ੍ਰਧਾਨ ਗਿਆਨੀ ਇਨਫਾਂਟੀਨੋ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 19 ਜੁਲਾਈ ਨੂੰ ਨਿਊ ਜਰਸੀ ਦੇ ਈਸਟ ਰਦਰਫੋਰਡ ਵਿੱਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਸ਼ਾਮਲ ਹੋਣਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਸੌਂਪਣ ਦੇ ਸਮਾਰੋਹ ਵਿੱਚ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਫਾਕਸ ਐਂਡ ਫ੍ਰੈਂਡਜ਼ ਨਾਲ ਗੱਲਬਾਤ ਦੌਰਾਨ ਇਨਫਾਂਟੀਨੋ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਫਾਈਨਲ ਦਾ ਆਨੰਦ ਮਾਣਨਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਵੀ ਇਕੱਠੇ ਹੀ ਪ੍ਰਦਾਨ ਕਰਨਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਅਤੇ ਟਰੰਪ ਇਕੱਠੇ ਟਰਾਫ਼ੀ ਸੌਂਪਣਗੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਬਿਲਕੁਲ ਉਹ ਅਕਸਰ ਇਕੱਠੇ ਹੀ ਹੁੰਦੇ ਹਨ।

Advertisement

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਟਰੰਪ ਕਲੱਬ ਵਿਸ਼ਵ ਕੱਪ ਫਾਈਨਲ ਦੇ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ ਸਨ, ਜਿੱਥੇ ਚੈਲਸੀ ਨੇ ਪੈਰਿਸ ਸੇਂਟ ਜਰਮੇਨ ਨੂੰ 3-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਉਸ ਮੌਕੇ ਟਰੰਪ ਟਰਾਫ਼ੀ ਚੁੱਕਣ ਸਮੇਂ ਵੀ ਚੈਲਸੀ ਦੇ ਖਿਡਾਰੀਆਂ ਨਾਲ ਮੰਚ 'ਤੇ ਮੌਜੂਦ ਰਹੇ ਸਨ। ਬਾਅਦ ਵਿੱਚ ਇਹ ਟਰਾਫ਼ੀ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਵੀ ਦੇਖੀ ਗਈ ਸੀ, ਜਦਕਿ ਚੈਲਸੀ ਨੂੰ ਇਸ ਦੀ ਪ੍ਰਤੀਰੂਪ ਟਰਾਫ਼ੀ ਦਿੱਤੀ ਗਈ ਸੀ।

Advertisement

'ਦਿ ਐਥਲੈਟਿਕ' ਦੀ ਰਿਪੋਰਟ ਅਨੁਸਾਰ ਫੀਫਾ ਪ੍ਰਧਾਨ ਇਨਫਾਂਟੀਨੋ ਇਸ ਵਿਸ਼ਵ ਕੱਪ ਦੌਰਾਨ ਵੱਧ ਤੋਂ ਵੱਧ ਮੈਚਾਂ ਵਿੱਚ ਹਾਜ਼ਰੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਤੱਕ ਉਹ ਇੱਕ ਦਿਨ ਵਿੱਚ ਦੋ ਮੈਚਾਂ ਤੱਕ ਦੇਖ ਚੁੱਕੇ ਹਨ। ਹਾਲਾਂਕਿ ਡੋਨਲਡ ਟਰੰਪ ਨੇ ਅਜੇ ਤੱਕ ਮੈਦਾਨ ਵਿਚ ਇਸ ਸਾਲ ਦੇ ਵਿਸ਼ਵ ਕੱਪ ਦਾ ਕੋਈ ਮੈਚ ਨਹੀਂ ਦੇਖਿਆ ਹੈ।

Advertisement
×