DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIFA World Cup ਅਰਜਨਟੀਨਾ ਨੇ ਕੇਪ ਵਰਡੇ ਨੂੰ 3-2 ਨਾਲ ਹਰਾਇਆ

ਆਲਮੀ ਫੀਫਾ ਕੱਪ ਦੇ ਰਾਊਂਡ ਆਫ 16 ਵਿੱਚ ਦਾਖ਼ਲਾ

  • fb
  • twitter
  • whatsapp
  • whatsapp
featured-img featured-img
ਆਲਮੀ ਫੀਫਾ ਕੱਪ ਦੇ ਇਕ ਮੈਚ ਦੌਰਾਨ ਕੇਪ ਵਰਡੇ ਖ਼ਿਲਾਫ਼ ਗੋਲ ਕਰਦਾ ਹੋਇਆ ਅਰਜਨਟੀਨਾ ਦਾ ਲਿਓਨੈਲ ਮੈਸੀ। -ਫੋਟੋ: ਪੀਟੀਆਈ
Advertisement

ਅਰਜਨਟੀਨਾ ਆਲਮੀ ਫੀਫਾ ਕੱਪ ਦੇ ਮੁਕਾਬਲੇ ਵਿੱਚ ਕੇਪ ਵਰਡੇ ਨੂੰ 3-2 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਦਾਖ਼ਲ ਹੋ ਗਿਆ ਹੈ। ਕਮਜ਼ੋਰ ਮੰਨੀ ਜਾਣ ਵਾਲੀ ਕੇਪ ਵਰਡੇ ਦੀ ਟੀਮ ਨਾਲ ਰੋਮਾਂਚਕ ਅਤੇ ਅਭੁੱਲ ਆਲਮੀ ਕੱਪ ਮੈਚ ਖ਼ਤਮ ਹੋ ਚੁੱਕਾ ਸੀ ਅਤੇ ਮੌਜੂਦਾ ਚੈਂਪੀਅਨ ਅਰਜਨਟੀਨਾ ਇਕ ਵਾਰ ਬਹੁਤ ਹੀ ਮਾੜੀ ਹਾਲਤ ਵਿਚ ਪਹੁੰਚਣ ਤੋਂ ਬਾਅਦ ਖ਼ੁਦ ਨੂੰ ਬਚਾਉਣ ਵਿੱਚ ਸਫਲ ਰਿਹਾ। ਕੇਪ ਵਰਡੇ ਨੇ ਪਹਿਲਾਂ ਨਿਰਧਾਰਤ ਸਮੇਂ ਵਿੱਚ ਅਤੇ ਫਿਰ ਵਾਧੂ ਸਮੇਂ ਵਿੱਚ ਗੋਲ ਕਰ ਕੇ ਬਰਾਬਰੀ ਕੀਤੀ, ਪਰ ਕੇਪ ਵਰਡੇ ਦੀ ਟੀਮ ਬਲੂ ਸ਼ਾਰਕਸ ਅਰਜਨਟੀਨਾ ਦੇ ਤੀਜੇ ਗੋਲ ਦਾ ਜਵਾਬ ਨਹੀਂ ਦੇ ਸਕੀ।

ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਅਰਜਨਟੀਨਾ ਨੇ 3-2 ਦੀ ਜਿੱਤ ਨਾਲ ਰਾਊਂਡ ਆਫ 16 ਵਿੱਚ ਜਗ੍ਹਾ ਬਣਾ ਲਈ। ਭਾਵੇਂ ਕੇਪ ਵਰਡੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਅਫਰੀਕਾ ਦੇ ਪੱਛਮੀ ਸਾਹਿਲ ’ਤੇ ਸਥਿਤ ਇਸ ਛੋਟੇ ਜਿਹੇ ਟਾਪੂ ਦੇਸ਼ ਦਾ ਪ੍ਰਦਰਸ਼ਨ ਇਸ ਆਲਮੀ ਕੱਪ ਜਾਂ ਕਿਸੇ ਵੀ ਆਲਮੀ ਕੱਪ ਦੇ ਇਤਿਹਾਸ ਦੀਆਂ ਸਭ ਤੋਂ ਸ਼ਾਨਦਾਰ ਕਹਾਣੀਆਂ ਵਿੱਚੋਂ ਇੱਕ ਵਜੋਂ ਯਾਦ ਰੱਖਿਆ ਜਾਵੇਗਾ। ਮੈਸੀ ਨੇ ਮੈਚ ਦੇ ਸ਼ੁਰੂਆਤੀ ਨਿਰਧਾਰਤ ਸਮੇਂ ਵਿੱਚ ਹੀ ਗੋਲ ਕਰ ਦਿੱਤਾ ਸੀ, ਜੋ ਕਿ ਉਸ ਦੇ ਕਰੀਅਰ ਦਾ ਰਿਕਾਰਡਤੋੜ 20ਵਾਂ ਆਲਮੀ ਕੱਪ ਗੋਲ ਸੀ।

Advertisement

ਕੋਲੰਬੀਆ ਵੀ ਘਾਨਾ ਨੂੰ ਹਰਾ ਕੇ ਰਾਊਂਡ ਆਫ 16 ’ਚ

ਕੰਸਾਸ ਸਿਟੀ: ਘਾਨਾ ਖ਼ਿਲਾਫ਼ ਮੈਚ ਲਈ ਕੋਲੰਬੀਆ ਦੀ ਰਣਨੀਤੀ ਵਿੱਚ ਸ਼ਾਇਦ ਇਹ ਬਿਲਕੁਲ ਸ਼ਾਮਲ ਨਹੀਂ ਸੀ ਕਿ ਮੈਚ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਕਿਸੇ ਖਿਡਾਰੀ ਨੂੰ ਬਦਲਣਾ ਪਵੇਗਾ, ਪਰ ਉਹ ਯੋਜਨਾ ਉਦੋਂ ਧਰੀ-ਧਰਾਈ ਰਹਿ ਗਈ ਜਦੋਂ ਜੌਹਨ ਕੋਰਡੋਬਾ ਦੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗ ਗਈ। ਇਸ ਅਚਾਨਕ ਆਈ ਸਥਿਤੀ ਕਾਰਨ ਕੋਲੰਬੀਆ ਦੇ ਕੋਚ ਨੈਸਟਰ ਲੌਰੇਂਜ਼ੋ ਨੂੰ ਮੈਚ ਦੇ ਸ਼ੁਰੂ ਵਿੱਚ ਹੀ ਇਹ ਦੁਰਲੱਭ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਉਸ ਨੇ ਲੁਈਸ ਸੁਆਰੇਜ਼ ਨੂੰ ਮੈਦਾਨ ’ਤੇ ਭੇਜਿਆ, ਜਿਸ ਨੇ ਤੁਰੰਤ ਇੱਕ ਸ਼ਾਨਦਾਰ ਕਰਾਸ ਪਾਸ ਦਿੱਤਾ। ਇਸ ਪਾਸ ਨੂੰ ਜੌਹਨ ਏਰੀਆਸ ਨੇ ਬੜੀ ਫ਼ੁਰਤੀ ਨਾਲ ਗੋਲ ਪੋਸਟ ਦੇ ਅੰਦਰ ਪਹੁੰਚਾ ਦਿੱਤਾ। ਐਰੋਹੈੱਡ ਸਟੇਡੀਅਮ ਵਿੱਚ ਹੋ ਰਹੀ ਭਿਆਨਕ ਗਰਮੀ ਦਰਮਿਆਨ ਸ਼ੁੱਕਰਵਾਰ ਰਾਤ ਨੂੰ ਹੋਇਆ ਇਹ ਇਕਲੌਤਾ ਗੋਲ ਸੀ, ਜਿਸ ਦੀ ਬਦੌਲਤ ਕੋਲੰਬੀਆ ਨੇ ਘਾਨਾ ’ਤੇ 1-0 ਨਾਲ ਜਿੱਤ ਦਰਜ ਕੀਤੀ ਅਤੇ ਆਲਮੀ ਕੱਪ ਦੇ ਰਾਊਂਡ ਆਫ 16 ’ਚ ਥਾਂ ਬਣਾ ਲਈ।

Advertisement

Advertisement
×