DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIFA World Cup 2026 Round of 32: ਅਹਿਮ ਮੁਕਾਬਲਿਆਂ ’ਤੇ ਨਜ਼ਰਾਂ ਟਿਕੀਆਂ

ਦਾਅਵੇਦਾਰ ਮੰਨੀਆਂ ਜਾ ਰਹੀਆਂ ਟੀਮਾਂ ਫਰਾਂਸ, ਸਪੇਨ, ਇੰਗਲੈਂਡ, ਅਰਜਨਟੀਨਾ ਅਗਲੇ ਗੇਡ਼ ਵਿੱਚ ਪੁੱਜੀਆਂ

  • fb
  • twitter
  • whatsapp
  • whatsapp
Advertisement

ਫੀਫਾ ਵਿਸ਼ਵ ਕੱਪ ਵਿੱਚ ਰਾਊਂਡ ਆਫ 32 ਦੀ ਸ਼ੁਰੂਆਤ ਹੋ ਗਈ ਹੈ। ਇਸ ਤੋਂ ਬਾਅਦ ਅਹਿਮ ਮੁਕਾਬਲਿਆਂ ’ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਹਨ।

ਰਾਊਂਡ ਆਫ਼ 32 ਵਿੱਚ ਨੈਦਰਲੈਂਡਜ਼ ਅਤੇ ਮੋਰੱਕੋ ਵਿਚਾਲੇ ਬੇਹੱਦ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ। ਦੋਵੇਂ ਟੀਮਾਂ ਤੇਜ਼ ਰਫ਼ਤਾਰ ਹਮਲਾਵਰ ਫੁਟਬਾਲ ਲਈ ਜਾਣੀਆਂ ਜਾਂਦੀਆਂ ਹਨ ਅਤੇ ਇਹ ਮੁਕਾਬਲਾ ਦਰਸ਼ਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਹੋਵੇਗਾ। ਰਾਊਂਡ ਆਫ਼ 32 ਵਿੱਚ ਬ੍ਰਾਜ਼ੀਲ ਅਤੇ ਜਾਪਾਨ ਦੀ ਟੱਕਰ ਤਕਨੀਕੀ ਹੁਨਰ ਅਤੇ ਰਣਨੀਤਕ ਖੇਡ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰੇਗੀ। ਦੱਖਣੀ ਅਮਰੀਕਾ ਦੀ ਮਜ਼ਬੂਤ ਟੀਮ ਬ੍ਰਾਜ਼ੀਲ ਦਾ ਸਾਹਮਣਾ ਏਸ਼ੀਆ ਦੀ ਤਾਕਤਵਰ ਟੀਮ ਜਾਪਾਨ ਨਾਲ ਹੋਵੇਗਾ।

Advertisement

ਰਾਊਂਡ ਆਫ਼ 32 ਵਿੱਚ ਫਰਾਂਸ ਅਤੇ ਸੇਨੇਗਲ ਵਿਚਾਲੇ ਹੋਣ ਵਾਲਾ ਮੁਕਾਬਲਾ ਕਾਫ਼ੀ ਚਰਚਾ ਵਿੱਚ ਹੈ। ਇਹ 2026 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਬਾਅਦ ਦੋਵਾਂ ਟੀਮਾਂ ਦੀ ਮੁੜ ਟੱਕਰ ਹੋਵੇਗੀ। ਇਸ ਮੁਕਾਬਲੇ ਨਾਲ ਇਤਿਹਾਸਕ ਯਾਦਾਂ ਵੀ ਜੁੜੀਆਂ ਹਨ ਕਿਉਂਕਿ 2002 ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਸੇਨੇਗਲ ਨੇ ਉਸ ਸਮੇਂ ਦੀ ਮੌਜੂਦਾ ਚੈਂਪੀਅਨ ਫਰਾਂਸ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ।

Advertisement

ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਜਿੱਤ ਦੀਆਂ ਪ੍ਰਮੁੱਖ ਦਾਅਵੇਦਾਰ ਮੰਨੀਆਂ ਜਾ ਰਹੀਆਂ ਟੀਮਾਂ (ਫਰਾਂਸ, ਸਪੇਨ, ਇੰਗਲੈਂਡ, ਅਰਜਨਟੀਨਾ) ਅਗਲੇ ਗੇੜ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਇਸ ਦੇ ਨਾਲ ਹੀ ਕੁਝ ਹੈਰਾਨੀਜਨਕ ਟੀਮਾਂ ਨੇ ਵੀ ਅੱਗੇ ਜਗ੍ਹਾ ਬਣਾਈ ਹੈ। ਕੇਪ ਵਰਡੇ ਆਪਣੇ ਇਤਿਹਾਸ ਦੇ ਸਭ ਤੋਂ ਪਹਿਲੇ ਆਲਮੀ ਕੱਪ ਵਿੱਚ ਖੇਡਦੇ ਹੋਏ ਗਰੁੱਪ ਪੜਾਅ ਦੇ ਆਪਣੇ ਤਿੰਨੋਂ ਮੈਚ ਡਰਾਅ ਕਰ ਕੇ ਅਗਲੇ ਗੇੜ ਵਿੱਚ ਦਾਖ਼ਲ ਹੋਇਆ ਹੈ। ਇਸ ਦੇ ਨਾਲ ਹੀ ਆਪਣਾ ਦੂਜਾ ਆਲਮੀ ਕੱਪ ਖੇਡ ਰਹੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਨੇ ਪਹਿਲੀ ਵਾਰ ਗਰੁੱਪ ਪੜਾਅ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਕਾਂਗੋ ਦੀ ਟੀਮ ‘ਦਿ ਲੈਪਰਡਜ਼’ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ, ਉਦੋਂ ਉਹ 1974 ਵਿੱਚ ‘ਜ਼ਾਇਰੇ’ ਦੇ ਨਾਮ ਨਾਲ ਖੇਡੇ ਸਨ।

ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਕੇਪ ਵਰਡੇ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਮਿਆਮੀ ਗਾਰਡਨਜ਼ (ਫਲੋਰਿਡਾ) ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ। ਦੂਜੇ ਪਾਸੇ, ਡੀ ਆਰ ਕਾਂਗੋ ਦੀ ਟੀਮ ਬੁੱਧਵਾਰ ਨੂੰ ਐਟਲਾਂਟਾ ਵਿੱਚ ਇੰਗਲੈਂਡ ਦੇ ਸਾਹਮਣੇ ਹੋਵੇਗੀ।

ਆਲਮੀ ਕੱਪ ਵਿੱਚ ਹਿੱਸਾ ਲੈਣ ਵਾਲਾ ਹੁਣ ਤੱਕ ਦੇ ਤੀਜੇ ਸਭ ਤੋਂ ਛੋਟੇ ਦੇਸ਼ ਕੇਪ ਵਰਡੇ ਦਾ ਦਮਦਾਰ ਪ੍ਰਦਰਸ਼ਨ, ਅਫਰੀਕੀ ਦੇਸ਼ਾਂ ਦੀ ਵੱਡੀ ਸਫਲਤਾ ਦੀ ਕਹਾਣੀ ਦਾ ਹਿੱਸਾ ਹੈ। ਇਸ ਮਹਾਦੀਪ ਦੀਆਂ 10 ਟੀਮਾਂ ਵਿੱਚੋਂ 9 ਟੀਮਾਂ ਨੇ ਨਾਕਆਊਟ ਪੜਾਅ ਵਿੱਚ ਜਗ੍ਹਾ ਬਣਾਈ ਹੈ। ਰਾਊਂਡ ਆਫ 32 ਵਿੱਚ ਯੂਰੋਪ ਦੀਆਂ 13, ਦੱਖਣੀ ਅਮਰੀਕਾ ਦੀਆਂ 5 ਅਤੇ ਏਸ਼ੀਆ ਦੀਆਂ 2 ਟੀਮਾਂ ਸ਼ਾਮਲ ਹੋਣਗੀਆਂ। ਅੱਗੇ ਵਧਣ ਵਾਲੀਆਂ ਉੱਤਰੀ ਅਮਰੀਕਾ ਦੀਆਂ ਸਿਰਫ਼ ਤਿੰਨ ਟੀਮਾਂ ਇਸ ਟੂਰਨਾਮੈਂਟ ਦੀਆਂ ਸਹਿ-ਮੇਜ਼ਬਾਨ ਹਨ ਜਿਨ੍ਹਾਂ ਵਿੱਚ ਮੈਕਸਿਕੋ, ਅਮਰੀਕਾ ਅਤੇ ਕੈਨੇਡਾ ਸ਼ਾਮਲ ਹਨ। ਟੂਰਨਾਮੈਂਟ ਵਿੱਚੋਂ ਬਾਹਰ ਹੋਣ ਵਾਲੀ ਸਭ ਤੋਂ ਪ੍ਰਮੁੱਖ ਟੀਮ ਉਰੂਗੁਏ ਰਹੀ, ਜੋ ਆਲਮੀ ਕੱਪ ਦੀ ਸ਼ੁਰੂਆਤ ਵੇਲੇ ਫੀਫਾ ਰੈਂਕਿੰਗ ਵਿੱਚ 16ਵੇਂ ਨੰਬਰ ’ਤੇ ਸੀ।

20ਵੇਂ ਰੈਂਕ ਦੀ ਇਰਾਨ ਦੀ ਟੀਮ ਨੇ ਆਪਣੇ ਗਰੁੱਪ ਦੇ ਤਿੰਨੋਂ ਮੈਚ ਡਰਾਅ ਖੇਡੇ ਅਤੇ ਉਹ ਰਾਊਂਡ ਆਫ 32 ਵਿੱਚ ਜਗ੍ਹਾ ਬਣਾਉਣ ਦੇ ਬਿਲਕੁਲ ਨੇੜੇ ਸੀ ਪਰ ਸ਼ਨਿਚਰਵਾਰ ਨੂੰ ਆਸਟਰੀਆ ਨੇ ਅਲਜੀਰੀਆ ਖ਼ਿਲਾਫ਼ ਆਖ਼ਰੀ ਮਿੰਟ ਵਿੱਚ ਗੋਲ ਕਰ ਕੇ ਮੈਚ ਬਰਾਬਰ ਕਰ ਦਿੱਤਾ। ਇਸ ਗੋਲ ਕਾਰਨ ਅਲਜੀਰੀਆ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਆਖ਼ਰੀ ਅੱਠ ਕੁਆਲੀਫਾਇੰਗ ਟੀਮਾਂ ਵਿੱਚ ਸ਼ਾਮਲ ਹੋ ਗਿਆ ਅਤੇ ਇਰਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ। -ਰਾਇਟਰਜ਼

ਅਰਜਨਟੀਨਾ ਨੇ ਜੌਰਡਨ ਨੂੰ ਹਰਾ ਕੇ ਗਰੁੱਪ ਪੜਾਅ ’ਚ ਹੂੰਝਾ ਫੇਰਿਆ

ਜਿਓਵਾਨੀ ਲੋ ਸੈਲਸੋ ਇਸ ਵਿਸ਼ਵ ਕੱਪ ਵਿੱਚ ਲਿਓਨਲ ਮੈਸੀ ਤੋਂ ਇਲਾਵਾ ਗੋਲ ਕਰਨ ਵਾਲਾ ਅਰਜਨਟੀਨਾ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਦੀ ਬਦੌਲਤ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਜੌਰਡਨ ਨੂੰ 3-1 ਨਾਲ ਹਰਾ ਕੇ ਲਗਾਤਾਰ ਤਿੰਨ ਮੈਚਾਂ ਵਿੱਚ ਜਿੱਤ ਦਰਜ ਕਰਦਿਆਂ ਗਰੁੱਪ ਪੜਾਅ ਵਿੱਚ ਹੂੰਝਾ ਫੇਰਿਆ। ਆਲਮੀ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਲੋ ਸੈਲਸੋ ਨੇ 19ਵੇਂ ਮਿੰਟ ਵਿੱਚ ਗੋਲ ਕੀਤਾ। ਮੈਸੀ ਨੇ ਦੂਜੇ ਅੱਧ ਵਿੱਚ ਮੈਦਾਨ ’ਤੇ ਆਉਣ ਮਗਰੋਂ ਆਪਣਾ ਇੱਕ ਹੋਰ ਗੋਲ ਕਰ ਕੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਆਪਣੇ ਰਿਕਾਰਡ ਨੂੰ 19 ਗੋਲਾਂ ਤੱਕ ਪਹੁੰਚਾ ਦਿੱਤਾ। ਇਸੇ ਦੌਰਾਨ ਇਕ ਹੋਰ ਮੈਚ ਵਿੱਚ ਇੰਗਲੈਂਡ ਨੇ ਪਨਾਮਾ ਨੂੰ 2-0 ਨਾਲ ਹਰਾ ਦਿੱਤਾ। ਜੂਡ ਬੈਲਿੰਘਮ ਅਤੇ ਹੈਰੀ ਕੇਨ ਨੇ ਦੂਜੇ ਅੱਧ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਗੋਲ ਕੀਤੇ।

Advertisement
×