DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

FIFA France vs Morocco: ਫਰਾਂਸ ਲਗਾਤਾਰ ਤੀਜੀ ਵਾਰ ਸੈਮੀ ਫਾਈਨਲ ਵਿੱਚ

ਮੋਰੱਕੋ ਨੂੰ 2-0 ਨਾਲ ਹਰਾਇਆ; ਫਰਾਂਸ ਲਗਾਤਾਰ ਤੀਜਾ ਵਿਸ਼ਵ ਕੱਪ ਫਾਈਨਲ ਖੇਡਣ ਤੋਂ ਇਕ ਕਦਮ ਦੂਰ

  • fb
  • twitter
  • whatsapp
  • whatsapp
featured-img featured-img
ਫਰਾਂਸ ਦਾ ਕਾਇਲਿਨ ਐੱਮਬਾਪੇ (10 ਨੰਬਰ ਜਰਸੀ) ਸਾਥੀ ਖਿਡਾਰੀਆਂ ਨਾਲ ਮੋਰੱਕੋ ਖਿਲਾਫ਼ ਮਿਲੀ ਜਿੱਤ ਦਾ ਜਸ਼ਨ ਮਨਾਉਂਦਾ ਹੋਇਆ। -ਫੋਟੋ: ਪੀਟੀਆਈ
Advertisement
ਕਾਇਲਿਨ ਐੱਮਬਾਪੇ ਵੱਲੋਂ ਪਹਿਲੇ ਅੱਧ ਵਿੱਚ ਪੈਨਲਟੀ ਕਿੱਕ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਕੀਤੇ ਗੋਲ ਅਤੇ ਦੂਜੇ ਗੋਲ ਵਿੱਚ ਮਦਦ ਕੀਤੇ ਜਾਣ ਦੀ ਬਦੌਲਤ ਫਰਾਂਸ ਨੇ ਵੀਰਵਾਰ ਨੂੰ ਇਥੇ ਵਿਸ਼ਵ ਕੱਪ ਫੁਟਬਾਲ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਮੋਰੱਕੋ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਦਾ ਟਿਕਟ ਕਟਾਇਆ ਹੈ। ਫਰਾਂਸ ਲਈ ਦੂਜਾ ਗੋਲ ਓਸਮਾਨ ਡੈਮਬੇਲੇ ਨੇ ਕੀਤਾ। ਫਰਾਂਸ ਹੁਣ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿੱਚ ਸਪੇਨ ਜਾਂ ਬੈਲਜੀਅਮ ’ਚੋਂ ਕਿਸੇ ਇਕ ਨਾਲ ਮੱਥਾ ਲਾਏਗਾ।

ਐੱਮਬਾਪੇ ਵੱਲੋਂ ਖੇਡ ਦੇ 60ਵੇਂ ਮਿੰਟ ਵਿੱਚ ਕੀਤਾ ਗੋਲ ਇਸ ਵਿਸ਼ਵ ਕੱਪ ’ਚ ਉਸ ਦਾ ਅੱਠਵਾਂ ਗੋਲ ਸੀ। ਡੈਮਬੇਲੇ ਨੇ 66ਵੇਂ ਮਿੰਟ ਵਿੱਚ ਟੂਰਨਾਮੈਂਟ ਦਾ ਆਪਣਾ ਪੰਜਵਾਂ ਗੋਲ ਕੀਤਾ। ਕਤਰ ਵਿੱਚ 2022 ਵਿੱਚ ਖੇਡੇ ਸੈਮੀਫਾਈਨਲ ਵਿੱਚ ਫਰਾਂਸ ਨੇ ਮੋਰੱਕੋ ਨੂੰ ਇਸੇ ਸਕੋਰ ਲਾਈਨ ਨਾਲ ਹਰਾਇਆ ਸੀ। ਫਰਾਂਸ ਹੁਣ ਲਗਾਤਾਰ ਤਿੰਨ ਵਿਸ਼ਵ ਕੱਪ ਫਾਈਨਲ ਖੇਡਣ ਵਾਲਾ ਤੀਜਾ ਦੇਸ਼ ਬਣਨ ਦੀ ਰਾਹ ਉੱਤੇ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬ੍ਰਾਜ਼ੀਲ ਤੇ ਜਰਮਨੀ ਦੇ ਨਾਂ ਹੈ। ਐੱਮਬਾਪੇ ਨੇ ਮੈਚ ਮਗਰੋਂ ਕਿਹਾ, ‘‘ਅਸੀਂ ਸੈਮੀਫਾਈਨਲ ’ਚ ਪਹੁੰਚ ਗਏ ਹਾਂ, ਪਰ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ।’’

Advertisement

ਗੋਲਡਨ ਬੂਟ ਦੀ ਦੌੜ ’ਚ ਐੱਮਬਾਪੇ ਤੇ ਮੈਸੀ ਬਰਾਬਰ

ਐੱਮਬਾਪੇ ਗੋਲਡਨ ਬੂਟ ਦੀ ਦੌੜ ’ਚ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਦੇ ਬਰਾਬਰ ਪਹੁੰਚ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਮੌਜੂਦਾ ਟੂਰਨਾਮੈਂਟ ਵਿੱਚ ਹੁਣ ਤੱਕ ਅੱਠ ਗੋਲ ਕੀਤੇ ਹਨ ਤੇ ਉਹ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਮਿਲਣ ਵਾਲੇ ਗੋਲਡਨ ਬੂਟ ਦੀ ਦੌੜ ’ਚ ਸਭ ਤੋਂ ਅੱਗੇ ਹਨ। ਐੱਮਬਾਪੇ ਨੇ ਹਾਲਾਂਕਿ ਤਿੰਨ ਗੋਲ ਕਰਨ ਵਿੱਚ ਮਦਦ ਕੀਤੀ ਹੈ ਜਦੋਂਕਿ ਮੈਸੀ ਨੇ ਇਕ ਵਾਰ ਅਜਿਹਾ ਕੀਤਾ ਹੈ। ਐੱਮਬਾਪੇ ਆਪਣੇ ਵਿਸ਼ਵ ਕੱਪ ਕਰੀਅਰ ਦੌਰਾਨ ਹੁਣ ਤੱਕ 20 ਗੋਲ ਕਰ ਚੁੱਕਾ ਹੈ ਤੇ ਮੈਸੀ ਦੇ ਰਿਕਾਰਡ 21 ਗੋਲ ਤੋਂ ਸਿਰਫ਼ ਇਕ ਗੋਲ ਪਿੱਛੇ ਹੈ। ਗੋਲਡਨ ਬੂਟ ਦੀ ਦੌੜ ’ਚ ਸ਼ਾਮਲ ਹੋਰਨਾਂ ਖਿਡਾਰੀਆਂ ’ਚ ਨਾਰਵੇ ਦਾ ਸਟਾਰ ਸਟਰਾਈਕਰ ਅਰਲਿੰਗ ਹਾਲੈਂਡ (7 ਗੋਲ), ਇੰਗਲੈਂਡ ਦਾ ਹੈਰੀ ਕੇਨ (6) ਅਤੇ ਫਰਾਂਸ ਦਾ ਓਸਮਾਨ ਡੈਮਬੇਲੇ (5) ਵੀ ਸ਼ਾਮਲ ਹਨ।

Advertisement
Advertisement
×