DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੀਫਾ ਨੇ ਇਜ਼ਰਾਈਲ ਨੂੰ ਜੁਰਮਾਨਾ ਲਾਇਆ

਼ਲਸਤੀਨ ਦੀ ਮੁੱਖ ਸ਼ਿਕਾਇਤ ਖ਼ਾਰਜ; ਇਰਾਨ ਨੂੰ ਵਿਸ਼ਵ ਕੱਪ ਸ਼ਡਿਊਲ ਦੀ ਪਾਲਣਾ ਕਰਨ ਦੀ ਅਪੀਲ

  • fb
  • twitter
  • whatsapp
  • whatsapp
Advertisement

ਫੀਫਾ ਨੇ ਭੇਦ-ਭਾਵ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਲਈ ਇਜ਼ਰਾਇਲੀ ਫੁਟਬਾਲ ਫੈਡਰੇਸ਼ਨ ਨੂੰ ਜੁਰਮਾਨਾ ਕੀਤਾ ਹੈ, ਪਰ ਪੱਛਮੀ ਕੰਢੇ ਦੀਆਂ ਬਸਤੀਆਂ ਵਿੱਚ ਸਥਿਤ ਕਲੱਬਾਂ ਨੂੰ ਖੇਡਣ ਦੀ ਇਜਾਜ਼ਤ ਦੇਣ ਕਾਰਨ ਇਜ਼ਰਾਈਲ ਨੂੰ ਵਿਸ਼ਵ ਫੁਟਬਾਲ ਤੋਂ ਮੁਅੱਤਲ ਕਰਨ ਦੀ ਫ਼ਲਸਤੀਨੀ ਮੰਗ ’ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ, ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਵੀਰਵਾਰ ਨੂੰ ਇਰਾਨ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਮੱਠਾ ਕਰ ਦਿੱਤਾ, ਜਿਨ੍ਹਾਂ ਵਿੱਚ ਇਰਾਨ ਨੇ ਆਪਣੇ ਵਿਸ਼ਵ ਕੱਪ ਮੈਚਾਂ ਨੂੰ ਅਮਰੀਕਾ ਤੋਂ ਮੈਕਸਿਕੋ ਤਬਦੀਲ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਰਾਨ ਨੂੰ ਸੰਸਾਰ ਕੱਪ ਸ਼ਡਿਊਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਐਲਾਨ ਵਿੱਚ ਫ਼ਲਸਤੀਨੀ ਫੁਟਬਾਲ ਫੈਡਰੇਸ਼ਨ ਦੀਆਂ ਦੋ ਵੱਖ-ਵੱਖ ਪਟੀਸ਼ਨਾਂ ’ਤੇ ਵਿਚਾਰ ਕੀਤਾ ਗਿਆ। ਫੀਫਾ ਨੇ ਇਜ਼ਰਾਈਲ ਫੁਟਬਾਲ ਐਸੋਸੀਏਸ਼ਨ ਨੂੰ ਭੇਦ-ਭਾਵ ਅਤੇ ਨਸਲੀ ਦੁਰਵਿਹਾਰ ਦੇ ਨਾਲ-ਨਾਲ ਅਪਮਾਨਜਨਕ ਵਿਹਾਰ ਅਤੇ ਖੇਡ ਭਾਵਨਾ ਦੇ ਸਿਧਾਂਤਾਂ ਦੀ ਉਲੰਘਣਾ ਨਾਲ ਸਬੰਧਤ ਅਨੁਸ਼ਾਸਨੀ ਦੋਸ਼ਾਂ ਹੇਠ 150,000 ਸਵਿਸ ਫ੍ਰੈਂਕ (ਲਗਪਗ 1,90,000 ਅਮਰੀਕੀ ਡਾਲਰ) ਦਾ ਜੁਰਮਾਨਾ ਕੀਤਾ ਹੈ। ਤਿੰਨ ਫੀਫਾ ਜੱਜਾਂ ਨੇ ਇਜ਼ਰਾਇਲੀ ਫੈਡਰੇਸ਼ਨ ਨੂੰ ‘ਇਜ਼ਰਾਇਲੀ ਬਸਤੀਆਂ ਵਿੱਚ ਫੁੱਟਬਾਲ ਦੇ ਬੁਨਿਆਦੀ ਢਾਂਚੇ ’ਚੋਂ ਫਲਸਤੀਨੀਆਂ ਨੂੰ ਯੋਜਨਾਬੱਧ ਢੰਗ ਨਾਲ ਬਾਹਰ ਰੱਖਣ’ ਲਈ ਜ਼ਿੰਮੇਵਾਰ ਠਹਿਰਾਇਆ ਹੈ।

Advertisement
Advertisement
×