DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

FIFA: England ਨੇ bronze ਜਿੱਤਿਆ

ਸਾਕਾ ਨੇ ਹੈਟ੍ਰਿਕ ਲਾਈ; ਐੱਮਬਾਪੇ ਨੇ ਦੋ ਗੋਲ ਦਾਗ਼ ਕੇ ਮੈਸੀ ਦਾ ਰਿਕਾਰਡ ਤੋੜਿਆ

  • fb
  • twitter
  • whatsapp
  • whatsapp
featured-img featured-img
ਇੰਗਲੈਂਡ ਦਾ ਬੁਕਾਇਓ ਸਾਕਾ (ਵਿਚਾਲੇ) ਫਰਾਂਸ ਖਿਲਾਫ਼ ਗੋਲਾਂ ਦੀ ਹੈਟ੍ਰਿਕ ਲਾਉਣ ਮਗਰੋਂ ਸਾਥੀ ਖਿਡਾਰੀਆਂ ਨਾਲ ਜਸ਼ਨ ਮਨਾਉਂਦਾ ਹੋਇਆ। -ਫੋਟੋ: ਪੀਟੀਆਈ
Advertisement

ਬੁਕਾਇਓ ਸਾਕਾ ਦੀ ਹੈਟ੍ਰਿਕ ਦੀ ਬਦੌਲਤ ਇੰਗਲੈਂਡ ਨੇ ਫੀਫਾ ਫੁਟਬਾਲ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਲਈ ਖੇਡੇ ਪਲੇ-ਆਫ਼ ਮੁਕਾਬਲੇ ਵਿੱਚ ਸ਼ਨਿੱਚਰਵਾਰ ਨੂੰ ਫਰਾਂਸ ਨੂੰ 6-4 ਨਾਲ ਸ਼ਿਕਸਤ ਦਿੱਤੀ। ਮੈਚ ਦੇ ਦੂਜੇ ਅੱਧ ਵਿੱਚ ਕਿਲੀਅਨ ਐੱਮਬਾਪੇ ਦੋ ਗੋਲ ਕਰ ਕੇ ਫੁਟਬਾਲ ਵਿਸ਼ਵ ਕੱਪ ਵਿੱਚ ਲਿਓਨਲ ਮੈਸੀ ਦੇ ਸਭ ਤੋਂ ਵੱਧ ਗੋਲਾਂ ਦੇ ਰਿਕਾਰਡ ਨੂੰ ਤੋੜਦਿਆਂ ‘ਗੋਲਡਨ ਬੂਟ’ (ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਪੁਰਸਕਾਰ) ਦੀ ਦੌੜ ’ਚ ਸਭ ਤੋਂ ਅੱਗੇ ਲੰਘ ਗਿਆ। ਆਲਮੀ ਕੱਪ ਵਿੱਚ ਐੱਮਬਾਪੇ ਦੇ ਗੋਲਾਂ ਦੀ ਗਿਣਤੀ 22 ਹੋ ਗਈ ਹੈ ਜੋ ਅਰਜਨਟੀਨੀ ਕਪਤਾਨ ਤੋਂ ਇਕ ਵੱਧ ਹੈ। ਐਮਬਾਪੇ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਅੰਤ 10 ਗੋਲਾਂ ਨਾਲ ਕੀਤਾ ਹੈ।

ਸਾਲ 1982 ਵਿੱਚ ਹੰਗਰੀ ਦੀ ਅਲ ਸਲਵਾਡੋਰ ਉੱਤੇ 10-1 ਦੀ ਜਿੱਤ ਮਗਰੋਂ ਇਹ ਆਲਮੀ ਕੱਪ ਵਿੱਚ ਸਭ ਤੋਂ ਵੱਧ ਗੋਲ ਵਾਲਾ ਮੈਚ ਸੀ। ਤੀਜੇ ਸਥਾਨ ਲਈ ਖੇਡੇ ਮੈਚ ਵਿੱਚ 10 ਗੋਲ ਹੁਣ ਤੱਕ ਦੇ ਸਭ ਤੋਂ ਵੱਧ ਹਨ। ਸਾਕਾ ਨੇ 37ਵੇਂ ਅਤੇ ਪਹਿਲੇ ਅੱਧ ਦੇ ਇੰਜਰੀ ਟਾਈਮ ਵਿੱਚ ਗੋਲ ਕਰਨ ਮਗਰੋਂ 87ਵੇਂ ਮਿੰਟ ਵਿੱਚ ਪੈਨਲਟੀ ’ਤੇ ਆਪਣਾ ਤੀਜਾ ਗੋਲ ਕਰ ਕੇ ਇੰਗਲੈਂਡ ਲਈ ਆਪਣੇ ਕਰੀਅਰ ਦੀ ਦੂਜੀ ਹੈਟ੍ਰਿਕ ਪੂਰੀ ਕੀਤੀ। ਇੰਗਲੈਂਡ ਲਈ ਡੇਕਲਾਨ ਰਾਈਸ ਤੇ ਏਜਰੀ ਕੌਂਸਾ ਨੇ ਵੀ ਪਹਿਲੇ ਅੱਧ ਵਿੱਚ ਗੋਲ ਕੀਤੇ ਜਿਸ ਨਾਲ ਪਹਿਲੇ ਅੱਧ ਮਗਰੋਂ ਇੰਗਲੈਂਡ ਦੀ ਟੀਮ 4-0 ਨਾਲ ਅੱਗੇ ਸੀ। ਦੂਜੇ ਅੱਧ ਵਿੱਚ ਵੀ ਇੰਗਲੈਂਡ ਨੇ ਆਪਣੀ ਲੀਡ ਬਣਾਈ ਰੱਖੀ। ਇੰਗਲੈਂਡ ਨੇ ਆਲਮੀ ਵਿਸ਼ਵ ਕੱਪ ਵਿੱਚ ਆਪਣਾ ਇਕਲੌਤਾ ਖ਼ਿਤਾਬ 1966 ਵਿੱਚ ਜਿੱਤਿਆ ਸੀ।

Advertisement

Advertisement
Advertisement
×