DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੀਫਾ ਐਵਾਰਡ: ਡੈਮਬੇਲੇ ਤੇ ਬੋਨਮਤੀ ਸਰਬੋਤਮ ਖਿਡਾਰੀ ਚੁਣੇ

ਉਸਮਾਨ ਡੈਮਬੇਲੇ ਅਤੇ ਐਤਾਨਾ ਬੋਨਮਤੀ ਨੂੰ ਫੀਫਾ ਐਵਾਰਡਾਂ ਵਿੱਚ 2025 ਦੇ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ। ਡੈਮਬੇਲੇ ਨੇ ਪੈਰਿਸ ਸੇਂਟ ਜਰਮੇਨ ਨੂੰ ਪਹਿਲੀ ਵਾਰ ਚੈਂਪੀਅਨਜ਼ ਲੀਗ ਦਾ ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਬੋਨਮਤੀ ਸਪੇਨ ਅਤੇ ਬਾਰਸੀਲੋਨਾ ਲਈ ਸਭ ਤੋਂ...

  • fb
  • twitter
  • whatsapp
  • whatsapp
Advertisement

ਉਸਮਾਨ ਡੈਮਬੇਲੇ ਅਤੇ ਐਤਾਨਾ ਬੋਨਮਤੀ ਨੂੰ ਫੀਫਾ ਐਵਾਰਡਾਂ ਵਿੱਚ 2025 ਦੇ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ। ਡੈਮਬੇਲੇ ਨੇ ਪੈਰਿਸ ਸੇਂਟ ਜਰਮੇਨ ਨੂੰ ਪਹਿਲੀ ਵਾਰ ਚੈਂਪੀਅਨਜ਼ ਲੀਗ ਦਾ ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਬੋਨਮਤੀ ਸਪੇਨ ਅਤੇ ਬਾਰਸੀਲੋਨਾ ਲਈ ਸਭ ਤੋਂ ਸ਼ਾਨਦਾਰ ਖਿਡਾਰੀ ਰਹੀ। ਫੀਫਾ ਐਵਾਰਡਾਂ ਲਈ ਵੋਟਿੰਗ ਦੁਨੀਆ ਭਰ ਦੀਆਂ ਕੌਮੀ ਟੀਮਾਂ ਦੇ ਕਪਤਾਨਾਂ, ਕੋਚਾਂ, ਮੀਡੀਆ ਤੇ ਪ੍ਰਸ਼ੰਸਕਾਂ ਵੱਲੋਂ ਕੀਤੀ ਜਾਂਦੀ ਹੈ। ਸਰੀਨਾ ਵਿਗਮੈਨ ਅਤੇ ਲੁਈਸ ਐਨਰਿਕ ਨੇ ਕੋਚਿੰਗ ਐਵਾਰਡ ਜਿੱਤਿਆ। ਸਰੀਨਾ ਵਿਗਮੈਨ ਨੇ ਇੰਗਲੈਂਡ ਦੀ ਮਹਿਲਾ ਟੀਮ ਨੂੰ ਲਗਾਤਾਰ ਦੂਜੀ ਵਾਰ ਯੂਰੋਪੀਅਨ ਚੈਂਪੀਅਨ ਬਣਾਇਆ। ਉਨ੍ਹਾਂ ਫਾਈਨਲ ਵਿੱਚ ਸਪੇਨ ਨੂੰ ਹਰਾਇਆ ਸੀ। ਲੁਈਸ ਐਨਰਿਕ ਨੇ ਪੈਰਿਸ ਸੇਂਟ ਜਰਮੇਨ ਨੂੰ ਚੈਂਪੀਅਨਜ਼ ਲੀਗ ਅਤੇ ਫ੍ਰੈਂਚ ਖਿਤਾਬ ਜਿਤਾਉਣ ਵਿੱਚ ਟੀਮ ਦੀ ਮਦਦ ਕੀਤੀ ਸੀ। ਫੀਫਾ ਨੇ ਇਹ ਸਾਲਾਨਾ ਐਵਾਰਡ ਸਮਾਰੋਹ ਦੋਹਾ ਵਿੱਚ ਕਰਵਾਇਆ।

Advertisement
Advertisement
×