Fielding ਵਿੱਚ ਅੜਿੱਕਾ ਪਾਉਣਾ ਪਿਆ ਮਹਿੰਗਾ: ਰਘੂਵੰਸ਼ੀ ਨੂੰ ਲੱਗਿਆ Match Fee ਦਾ 20% ਜੁਰਮਾਨਾ
ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਨੂੰ ਮੈਦਾਨ ’ਤੇ ਗੁੱਸਾ ਦਿਖਾਉਣ ਕਾਰਨ ਆਪਣੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਭਰਨਾ ਪਵੇਗਾ। ਇਸ ਦੇ ਨਾਲ ਹੀ ਉਸ ਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ। ਬੀਤੇ ਦਿਨ...
ਫੀਡਲਿੰਗ ਵਿੱਚ ਅੜਿੱਕਾ ਪਾਉਣ ਕਾਰਨ ਆਊਟ ਦਿੱਤੇ ਜਾਣ ਮਗਰੋਂ ਅੰਪਾਇਰਾਂ ਨਾਲ ਬਹਿਸਦਾ ਹੋਇਆ ਅੰਗਕ੍ਰਿਸ਼ ਰਘੂਵੰਸ਼ੀ। -ਫੋਟੋ: ਪੀਟੀਆਈ
Advertisement
ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਨੂੰ ਮੈਦਾਨ ’ਤੇ ਗੁੱਸਾ ਦਿਖਾਉਣ ਕਾਰਨ ਆਪਣੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਭਰਨਾ ਪਵੇਗਾ। ਇਸ ਦੇ ਨਾਲ ਹੀ ਉਸ ਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ। ਬੀਤੇ ਦਿਨ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਦੌਰਾਨ ਕੋਲਕਾਤਾ ਦੀ ਪਾਰੀ ਦੇ ਪੰਜਵੇਂ ਓਵਰ ਵਿੱਚ ਰਘੂਵੰਸ਼ੀ ਨੂੰ ‘ਫੀਲਡਿੰਗ ਵਿੱਚ ਅੜਿੱਕਾ’ ਪਾਉਣ ਕਾਰਨ ਆਊਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਪੈਵੇਲੀਅਨ ਪਰਤਦਿਆਂ ਗੁੱਸੇ ਵਿੱਚ ਆਪਣਾ ਬੱਲਾ ਅਤੇ ਹੈਲਮੈੱਟ ਵਗਾਹ ਮਾਰਿਆ ਸੀ।
Advertisement
Advertisement
×

