DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fencing: Asian Games ਲਈ 20 ਮੈਂਬਰੀ ਟੀਮ ਦਾ ਐਲਾਨ

ਭਵਾਨੀ ਦੇਵੀ ਕਰੇਗੀ ਟੀਮ ਦੀ ਅਗਵਾਈ; ਪਟਿਆਲਾ ਵਿੱਚ ਤਿਆਰੀ ਕੈਂਪ ਅੱਜ ਤੋਂ

  • fb
  • twitter
  • whatsapp
  • whatsapp
Advertisement

ਭਾਰਤ ਦੀ ਓਲੰਪੀਅਨ ਭਵਾਨੀ ਦੇਵੀ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਚੁਣੀ ਗਈ 20 ਮੈਂਬਰੀ ਭਾਰਤੀ ਤਲਵਾਰਬਾਜ਼ੀ (ਫੈਂਸਿੰਗ) ਟੀਮ ਦੀ ਅਗਵਾਈ ਕਰੇਗੀ। ਦੋ ਮਹੀਨਿਆਂ ਦੇ ਆਰਾਮ ਮਗਰੋਂ ਭਵਾਨੀ ਆਈਚੀ-ਨਗੋਆ ਏਸ਼ਿਆਈ ਖੇਡਾਂ ਰਾਹੀਂ ਮੁੜ ਮੈਦਾਨ ਵਿੱਚ ਉਤਰਨ ਜਾ ਰਹੀ ਹੈ।

ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ (ਐੱਫ ਏ ਆਈ) ਵੱਲੋਂ ਐਲਾਨੀ ਗਈ ਇਸ ਟੀਮ ਦੀ ਚੋਣ ਕੌਮੀ ਰੈਂਕਿੰਗ ਅਤੇ ਏਸ਼ਿਆਈ, ਆਲਮੀ ਤੇ ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਚੁਣੇ ਗਏ ਸਾਰੇ ਖਿਡਾਰੀ ਮੰਗਲਵਾਰ ਤੋਂ 15 ਸਤੰਬਰ ਤੱਕ ਐੱਨ ਆਈ ਐੱਸ ਪਟਿਆਲਾ ਵਿੱਚ ਕੌਮੀ ਤਿਆਰੀ ਕੈਂਪ ਵਿੱਚ ਹਿੱਸਾ ਲੈਣਗੇ ਜਿਸ ਮਗਰੋਂ ਟੀਮ 16 ਸਤੰਬਰ ਨੂੰ ਸਿੱਧਾ ਜਪਾਨ ਲਈ ਰਵਾਨਾ ਹੋਵੇਗੀ।

Advertisement

ਏ ਪੀ ਵਰਗ ਵਿੱਚ ਤਨਿਕਸ਼ਾ ਖੱਤਰੀ ਅਤੇ ਪ੍ਰਾਚੀ ਮਹਿਲਾ ਟੀਮ ਦਾ ਅਹਿਮ ਹਿੱਸਾ ਹਨ। ਉਨ੍ਹਾਂ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਸੋਨੇ ਅਤੇ ਕਾਂਸੇ ਦੇ ਤਗ਼ਮੇ ਜਿੱਤੇ ਸਨ। ਪੁਰਸ਼ ਵਰਗ ਦੇ ਸਾਬਰੇ ਮੁਕਾਬਲੇ ਵਿੱਚ ਕਰਨ ਸਿੰਘ ਗੁੱਜਰ ਅਤੇ ਫੁਆਇਲ ਵਰਗ ਵਿੱਚ ਤੇਜਸ ਪਾਟਿਲ ਤੋਂ ਵੀ ਵੱਡੀਆਂ ਉਮੀਦਾਂ ਹਨ।

Advertisement

ਐੱਫ ਏ ਆਈ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਟੀਮ ਦੀ ਤਿਆਰੀ ’ਤੇ ਤਸੱਲੀ ਪ੍ਰਗਟਾਈ ਹੈ। ਟੀਮ ਵਿੱਚ ਸਚਿਨ, ਐੱਸ ਹੇਮਾਸ਼ ਸਿੰਘ, ਆਦਿੱਤਿਆ, ਜੇ ਏ ਸਟਾਲਿਨਰਾਜ, ਐੱਨ ਮੀਨਾ ਦੇਵੀ, ਕਨੂਪ੍ਰਿਆ ਚਾਵਲਾ, ਸੋਨੀਆ ਦੇਵੀ, ਮਿਤਵਾ ਚੌਧਰੀ. ਯਸ਼ਕੀਰਤ ਕੌਰ, ਗੀਸ਼ੋ ਨਿਧੀ, ਲਕਸ਼ੈ, ਵਿਸ਼ਾਲ ਥਾਪਰ, ਸ਼੍ਰੇਆ ਗੁਪਤਾ, ਜੈਫਰਲਿਨ ਅਤੇ ਸ਼ਰੂਤੀ ਜੋਸ਼ੀ ਵੀ ਸ਼ਾਮਲ ਹਨ।

Advertisement
×