DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੰਬਈ ਮੈਰਾਥਨ ’ਚ ਇਥੋਪੀਆ ਦੇ ਦੌੜਾਕਾਂ ਦੀ ਝੰਡੀ

ਤਾਦੂ ਅਬਾਤੇ ਅਤੇ ਯੇਸ਼ੀ ਕਲਾਯੂ ਬਣੇ ਚੈਂਪੀਅਨ / ਭਾਰਤੀਆਂ ’ਚ ਕਾਰਤਿਕ ਤੇ ਸੰਜੀਵਨੀ ਰਹੇ ਅੱਵਲ

  • fb
  • twitter
  • whatsapp
  • whatsapp
featured-img featured-img
ਮੈਰਾਥਨ ਜਿੱਤਣ ਮਗਰੋਂ ਸੋਨ ਤਗ਼ਮੇ ਨਾਲ ਯੇਸ਼ੀ ਕਲਾਯੂ ਚੇਕੋਲ (ਵਿਚਕਾਰ) ਅਤੇ ਹੋਰ। -ਫੋਟੋ: ਪੀਟੀਆਈ
Advertisement

ਇੱਥੇ ਅੱਜ ਮੁੰਬਈ ਮੈਰਾਥਨ ਵਿੱਚ ਇਥੋਪੀਆ ਦੇ ਦੌੜਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ ਆਪਣੇ ਨਾਮ ਕੀਤੇ। ਇਥੋਪੀਆ ਦੇ ਤਾਦੂ ਅਬਾਤੇ ਡੇਮੇ ਨੇ 2 ਘੰਟੇ 9 ਮਿੰਟ 55 ਸਕਿੰਟ ਦੇ ਸਮੇਂ ਨਾਲ ਪੁਰਸ਼ਾਂ ਦੇ ਇਲੀਟ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਵਿੱਚ ਯੇਸ਼ੀ ਕਲਾਯੂ ਚੇਕੋਲ ਨੇ 2 ਘੰਟੇ 25 ਮਿੰਟ 13 ਸਕਿੰਟ ਦਾ ਸਮਾਂ ਲੈ ਕੇ ਬਾਜ਼ੀ ਮਾਰੀ। ਜੇਤੂ ਖਿਡਾਰੀਆਂ ਨੂੰ 50,000 ਡਾਲਰ, ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 25,000 ਅਤੇ ਤੀਜੇ ਨੰਬਰ ਵਾਲੇ ਨੂੰ 15,000 ਡਾਲਰ ਇਨਾਮੀ ਰਾਸ਼ੀ ਮਿਲੀ। ਸੱਤਵੀਂ ਵਾਰ ਇਥੋਪੀਆ ਨੇ ਮੁੰਬਈ ਵਿੱਚ ਦੋਵੇਂ ਖਿਤਾਬ ਜਿੱਤੇ ਹਨ।

ਭਾਰਤੀ ਇਲੀਟ ਵਰਗ ਵਿੱਚ ਕਾਰਤਿਕ ਕਰਕੇਰਾ (2:19:55) ਨੇ ਪੁਰਸ਼ ਵਰਗ ਅਤੇ ਸੰਜੀਵਨੀ ਜਾਧਵ (2:49:02) ਨੇ ਮਹਿਲਾ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਰਤਿਕ ਨੇ ਆਪਣੀ ਦੂਜੀ ਹੀ ਮੈਰਾਥਨ ਦੌੜਦਿਆਂ ਤਜਰਬੇਕਾਰ ਦੌੜਾਕਾਂ ਨੂੰ ਪਛਾੜਿਆ। ਭਾਰਤੀ ਵਰਗ ਦੇ ਜੇਤੂਆਂ ਨੂੰ ਕ੍ਰਮਵਾਰ 5 ਲੱਖ, 4 ਲੱਖ ਅਤੇ 3 ਲੱਖ ਰੁਪਏ ਇਨਾਮ ਵਜੋਂ ਮਿਲੇ।

Advertisement

ਇਸ ਸਾਲ ਮੈਰਾਥਨ ਲਈ ਨਵਾਂ ਰੂਟ ਤੈਅ ਕੀਤਾ ਗਿਆ ਸੀ, ਜਿਸ ਵਿੱਚ ਦੌੜਾਕਾਂ ਨੇ ਮੁੰਬਈ ਕੋਸਟਲ ਰੋਡ ਅਤੇ ਬਾਂਦਰਾ-ਵਰਲੀ ਸੀ ਲਿੰਕ ਦਾ ਨਜ਼ਾਰਾ ਵੀ ਮਾਣਿਆ। ਸਮਾਗਮ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

Advertisement

Advertisement
×