Advertisement
ਐਰਿਨਾ ਸਬਾਲੇਂਕਾ ਨੇ ਮਿਆਮੀ ਓਪਨ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਕੋਕੋ ਗੌਫ ਨੂੰ ਫਸਵੇਂ ਮੁਕਾਬਲੇ ’ਚ 6-2, 4-6, 6-3 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਦੁਨੀਆ ਦੀ ਅੱਵਲ ਦਰਜਾ ਖਿਡਾਰਨ ਸਬਾਲੇਂਕਾ ਚੌਥਾ ਦਰਜਾ ਗੌਫ ਨੂੰ ਹਰਾ ਕੇ ‘ਸਨਸ਼ਾਈਨ ਡਬਲ’ ਪੂਰਾ ਕਰਨ ਵਾਲੀ ਪਿਛਲੇ ਚਾਰ ਸਾਲਾਂ ’ਚ ਪਹਿਲੀ ਖਿਡਾਰਨ ਬਣੀ ਹੈ।
ਉਸ ਨੇ ਇੰਡੀਆਨਾ ਵੇਲਜ਼ ਖ਼ਿਤਾਬ ਵੀ ਜਿੱਤਿਆ ਸੀ। ਮਿਆਮੀ ਓਪਨ ’ਚ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨੇ ਉਸ ਨੂੰ ਗੌਫ ਖ਼ਿਲਾਫ਼ ਆਹਮੋ-ਸਾਹਮਣੇ ਦੇ ਰਿਕਾਰਡ ਵਿੱਚ 7-6 ਨਾਲ ਅੱਗੇ ਕਰ ਦਿੱਤਾ ਹੈ। ਸਬਾਲੇਂਕਾ ਨੇ ਸਮਾਰੋਹ ਦੌਰਾਨ ਲੋਕਾਂ ਨੂੰ ਕਿਹਾ, ‘‘ਤੁਸੀਂ ਮੈਨੂੰ ਬਿਹਤਰ ਖਿਡਾਰਨ ਬਣਨ ਲਈ ਪ੍ਰੇਰਿਆ ਹੈ। ਤੁਸੀਂ ਹਮੇਸ਼ਾ ਸਟੇਡੀਅਮ ਨੂੰ ਖਚਾਖਚ ਭਰ ਦਿੰਦੇ ਹੋ।’’ ਇਹ ਮੈਚ 2 ਘੰਟੇ 11 ਮਿੰਟ ਤੱਕ ਚੱਲਿਆ; ਇਸ ਦਾ ਅੰਤ ਗੌਫ ਦੇ ਚੌਥੀ ਵਾਰ ਬਰੇਕ ਹੋਣ ਅਤੇ ਇੱਕ ਵਾਈਡ ਬੈਕਹੈਂਡ ਸ਼ਾਟ ਮਾਰਨ ਨਾਲ ਹੋਇਆ।
Advertisement
Advertisement
Advertisement
×

