ਸੈਨੇਗਲ ਨੂੰ ਹਰਾ ਕੇ ਇੰਗਲੈਂਡ ਆਖਰੀ ਅੱਠ ’ਚ : The Tribune India

ਸੈਨੇਗਲ ਨੂੰ ਹਰਾ ਕੇ ਇੰਗਲੈਂਡ ਆਖਰੀ ਅੱਠ ’ਚ

ਕਪਤਾਨ ਹੈਰੀ ਕੇਨ, ਜੌਰਡਨ ਹੈਂਡਰਸਨ ਅਤੇ ਬੁਕਾਯੋ ਸਾਕਾ ਨੇ ਕੀਤੇ ਗੋਲ

ਸੈਨੇਗਲ ਨੂੰ ਹਰਾ ਕੇ ਇੰਗਲੈਂਡ ਆਖਰੀ ਅੱਠ ’ਚ

ਮੈਚ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਇੰਗਲੈਂਡ ਦੇ ਖਿਡਾਰੀ। -ਫੋਟੋ: ਏਐੱਨਆਈ

ਅਲ ਖੋਰ, 5 ਦਸੰਬਰ

ਮੁੱਖ ਅੰਸ਼

  • ਕੁਆਰਟਰ ਫਾਈਨਲ ਵਿੱਚ ਫਰਾਂਸ ਨਾਲ ਹੋਵੇਗਾ ਮੁਕਾਬਲਾ

ਇੰਗਲੈਂਡ ਨੇ ਕਪਤਾਨ ਹੈਰੀ ਕੇਨ ਦੇ ਇਸ ਸਾਲ ਫੁਟਬਾਲ ਵਿਸ਼ਵ ਕੱਪ ਵਿੱਚ ਪਹਿਲੇ ਗੋਲ ਦੀ ਬਦੌਲਤ ਐਤਵਾਰ ਦੇਰ ਰਾਤ ਇੱਥੇ ਸੈਨੇਗਲ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਕੇਨ ਨੇ ਇੰਗਲੈਂਡ ਲਈ ਆਪਣਾ 52ਵਾਂ ਗੋਲ ਕੀਤਾ। ਉਹ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਦੇ ਵੇਨ ਰੂਨੀ ਦੇ ਰਿਕਾਰਡ ਤੋਂ ਸਿਰਫ ਇੱਕ ਗੋਲ ਪਿੱਛੇ ਹੈ। ਉਸ ਨੇ 11 ਗੋਲਾਂ ਦੇ ਨਾਲ ਵੱਡੇ ਟੂਰਨਾਮੈਂਟਾਂ ਵਿੱਚ ਆਪਣੇ ਦੇਸ਼ ਦੇ ਸਿਖਰਲੇ ਸਕੋਰਰ ਵਜੋਂ ਗੈਰੀ ਲਿਨੇਕਰ ਨੂੰ ਵੀ ਪਿੱਛੇ ਛੱਡ ਦਿੱਤਾ।

ਮੈਚ ਵਿੱਚ ਬਾਕੀ ਦੋ ਗੋਲ ਜੌਰਡਨ ਹੈਂਡਰਸਨ ਅਤੇ ਬੁਕਾਯੋ ਸਾਕਾ ਨੇ ਕੀਤੇ। ਇਨ੍ਹਾਂ ਗੋਲਾਂ ਵਿੱਚ ਜੂਡ ਬੇਲਿੰਘਮ ਅਤੇ ਫਿਲ ਫੋਡੇਨ ਨੇ ਵੀ ਅਹਿਮ ਭੂਮਿਕਾ ਨਿਭਾਈ। ਰੂਸ ਵਿੱਚ ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਇੰਗਲੈਂਡ ਦੀ ਟੀਮ ਹੁਣ ਸ਼ਨਿਚਰਵਾਰ ਨੂੰ ਸਾਬਕਾ ਚੈਂਪੀਅਨ ਫਰਾਂਸ ਨਾਲ ਭਿੜੇਗੀ। ਕੇਨ ਨੇ ਕਿਹਾ, ‘‘ਅਸੀਂ ਮੈਚ ਦਾ ਆਨੰਦ ਲਿਆ ਪਰ ਸਾਡਾ ਧਿਆਨ ਅਗਲੇ ਮੈਚ ’ਤੇ ਹੈ। ਇਹ ਕਾਫੀ ਸਖ਼ਤ ਮੁਕਾਬਲਾ ਹੋਵੇਗਾ। ਫਰਾਂਸ ਸਾਬਕਾ ਚੈਂਪੀਅਨ ਹੈ ਪਰ ਮੁਕਾਬਲਾ ਟੱਕਰ ਦਾ ਹੋਵੇਗਾ।’’

ਇੰਗਲੈਂਡ ਅਤੇ ਫਰਾਂਸ ਵਿਚਾਲੇ ਹੋਣ ਵਾਲੇ ਮੁਕਾਬਲੇ ’ਚ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਕੇ ਮਬਾਪੇ ਅਤੇ ਬੇਲਿੰਘਮ ਵਰਗੇ ਖਿਡਾਰੀ ਐਕਸ਼ਨ ’ਚ ਨਜ਼ਰ ਆਉਣਗੇ। ਮਬਾਪੇ ਨੇ ਇਸ ਸਾਲ ਵਿਸ਼ਵ ਕੱਪ ਵਿੱਚ ਕੁੱਲ ਪੰਜ ਗੋਲ ਕੀਤੇ ਹਨ। ਬੇਲਿੰਘਮ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਸਿਰਫ ਇੱਕ ਗੋਲ ਕੀਤਾ ਹੈ ਪਰ ਉਸ ਨੇ ਹੋਰ ਖਿਡਾਰੀਆਂ ਦੇ ਗੋਲਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All