DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

England Beat India: ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਭਾਰਤ 76 ਦੌੜਾਂ ’ਤੇ ਆਲ ਆੳੂਟ; ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 201 ਦੌੜਾਂ ਬਣਾਈਆਂ

  • fb
  • twitter
  • whatsapp
  • whatsapp
Advertisement

ਨੌਟਿੰਘਮ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਦੀ ਕਰਾਰੀ ਹਾਰ ਦਿੱਤੀ। ਭਾਰਤੀ ਬੱਲੇਬਾਜ਼ 202 ਦੌੜਾਂ ਦਾ ਪਿੱਛਾ ਕਰਦਿਆਂ 76 ਦੌੜਾਂ ’ਤੇ ਆਲ ਆਊਟ ਹੋ ਗਏ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਵੱਡਾ ਸਕੋਰ ਖੜ੍ਹਾ ਨਾ ਕਰ ਸਕਿਆ। ਭਾਰਤ ਵਲੋਂ ਵੈਭਵ ਸੂਰਿਆਵੰਸ਼ੀ ਇਸ ਮੈਚ ਵੀ ਕਮਾਲ ਨਾ ਕਰ ਸਕਿਆ ਤੇ ਪੰਜ ਗੇਂਦਾਂ ਵਿਚ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ 10 ਤੇ ਅਕਸ਼ਰ ਪਟੇਲ 10 ਦੌੜਾਂ ਬਣਾ ਕੇ ਆਊਟ ਹੋਏ। ਇਸ਼ਾਨ ਕਿਸ਼ਨ ਨੇ 13 ਦੌੜਾਂ ਬਣਾਈਆਂ।

ਇਸ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਖ਼ਿਲਾਫ਼ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਦਾ ਵੱਡਾ ਸਕੋਰ ਬਣਾਇਆ।

Advertisement

ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਤੋਂ ਬਾਅਦ ਮੈਦਾਨ ’ਤੇ ਉਤਰੀ ਇੰਗਲੈਂਡ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ ਸ਼ਾਨਦਾਰ ਖੇਡ ਦਿਖਾਈ। ਉਸ ਨੇ ਮਹਿਜ਼ 44 ਗੇਂਦਾਂ ਵਿੱਚ 7 ਚੌਕੇ ਅਤੇ 3 ਛੱਕੇ ਜੜ ਕੇ 70 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਜੋਸ ਬਟਲਰ ਨੇ 36 ਦੌੜਾਂ ਅਤੇ ਸੈਮ ਕਰਨ ਨੇ ਅਖੀਰ ਵਿੱਚ ਨਾਬਾਦ ਰਹਿੰਦਿਆਂ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਜਿਸ ਸਦਕਾ ਟੀਮ ਇਸ ਵੱਡੇ ਅੰਕੜੇ ਤੱਕ ਪਹੁੰਚ ਸਕੀ।

Advertisement

ਇੰਗਲੈਂਡ ਦੇ ਬੱਲੇਬਾਜ਼ਾਂ ਦੇ ਹਮਲੇ ਦੇ ਸਾਹਮਣੇ ਭਾਰਤੀ ਗੇਂਦਬਾਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੇਡ ਦੇ ਆਖਰੀ ਓਵਰਾਂ ਵਿੱਚ ਭਾਰਤ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਪ੍ਰਿੰਸ ਯਾਦਵ ਨੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਹਰਸ਼ਿਤ ਰਾਣਾ ਨੇ 40 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ। ਇੰਗਲੈਂਡ ਨੇ ਭਾਰਤੀ ਟੀਮ ਨੂੰ ਜਿੱਤ ਲਈ 202 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਜਿਸ ਨੂੰ ਭਾਰਤ ਸਰ ਨਾ ਕਰ ਸਕਿਆ।

Advertisement
×