Elina Svitolina ਨੇ ਤੀਜੀ ਵਾਰ Italian Open ਜਿੱਤਿਆ
ਕੋਕੋ ਗੌਫ ਨੂੰ 6-4, 6-7, 6-2 ਨਾਲ ਹਰਾਇਆ; ਪੁਰਸ਼ ਵਰਗ ਦੇ ਫਾਈਨਲ ਸਿਨਰ ਤੇ ਰੂਡ ਹੋਣਗੇ ਆਹਮੋ-ਸਾਹਮਣੇ
Advertisement
ਯੂਕਰੇਨ ਦੀ ਏਲੀਨਾ ਸਵਿਤੋਲੀਨਾ ਨੇ ਅਮਰੀਕਾ ਦੀ ਕੋਕੋ ਗੌਫ ਨੂੰ ਹਰਾ ਕੇ ਤੀਜੀ ਵਾਰ ਇਟੈਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਬੀਤੀ ਰਾਤ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸਵਿਤੋਲੀਨਾ ਨੇ ਤਿੰਨ ਘੰਟੇ ਚੱਲੇ ਮੈਚ ਦੌਰਾਨ ਗੌਫ ਨੂੰ 6-4, 6-7, 6-2 ਨਾਲ ਮਾਤ ਦਿੱਤੀ। ਸਵਿਤੋਲੀਨਾ ਦੇ ਕਰੀਅਰ ਦਾ ਇਹ 20ਵਾਂ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਹ 2017 ਅਤੇ 2018 ਵਿੱਚ ਵੀ ਇੱਥੇ ਜੇਤੂ ਰਹੀ ਸੀ। ਦੂਜੇ ਪਾਸੇ ਗੌਫ ਨੂੰ ਲਗਾਤਾਰ ਦੂਜੇ ਸਾਲ ਰੋਮ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਸਬਰ ਕਰਨਾ ਪਿਆ। ਪੁਰਸ਼ ਸਿੰਗਲਜ਼ ਵਰਗ ਵਿੱਚ ਇਟਲੀ ਦੇ ਜਾਨਿਕ ਸਿਨਰ ਨੇ ਰੂਸ ਦੇ ਦਾਨਿਲ ਮੈਦਵੇਦੇਵ ਨੂੰ 6-2, 5-7, 6-4 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਮੀਂਹ ਕਾਰਨ ਸ਼ੁੱਕਰਵਾਰ ਨੂੰ ਰੋਕਿਆ ਗਿਆ ਇਹ ਮੈਚ ਬੀਤੀ ਰਾਤ ਪੂਰਾ ਕੀਤਾ ਗਿਆ। ਖ਼ਿਤਾਬੀ ਮੁਕਾਬਲੇ ਵਿੱਚ ਸਿਨਰ ਦਾ ਸਾਹਮਣਾ ਕੈਸਪਰ ਰੂਡ ਨਾਲ ਹੋਵੇਗਾ। ਸਿਨਰ ਦਾ ਰੂਡ ਖ਼ਿਲਾਫ਼ ਕਰੀਅਰ ਰਿਕਾਰਡ 4-0 ਦਾ ਹੈ।
Advertisement
Advertisement
×

