DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੱਠ ਸਾਲਾ Angad Singh ਨੇ Australia ’ਚ Tricolour flag ਲਹਿਰਾਇਆ

ਨਿਊ ਸਾਊਥ ਵੇਲਜ਼ ਵਿੱਚ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਸ਼ਾਟਪੁੱਟ ਚੈਂਪੀਅਨ ਬਣਿਆ

  • fb
  • twitter
  • whatsapp
  • whatsapp
featured-img featured-img
ਅੰਗਦ ਸਿੰਘ ਜਿੱਤੇ ਹੋਏ ਤਗ਼ਮਿਆਂ ਦੇ ਨਾਲ।
Advertisement

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਅੱਠ ਸਾਲਾ ਅੰਗਦ ਸਿੰਘ ਨੇ ਆਸਟਰੇਲੀਆ ਦੀ ਧਰਤੀ ’ਤੇ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਅੰਗਦ ਨਿਊ ਸਾਊਥ ਵੇਲਜ਼ ਵਿੱਚ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸੂਬਾਈ ਚੈਂਪੀਅਨ ਬਣਿਆ ਹੈ। ਅੰਗਦ ਸਿੰਘ ਖੇਲਾ ਨੇ 6.72 ਮੀਟਰ ਦੀ ਥ੍ਰੋ ਨਾਲ ਇਹ ਪ੍ਰਾਪਤੀ ਕੀਤੀ। ਇਸ ਜਿੱਤ ਦੇ ਨਾਲ ਹੀ ਉਹ ਪ੍ਰਾਇਮਰੀ ਸਕੂਲ ਪੱਧਰ ’ਤੇ ਨਿਊ ਸਾਊਥ ਵੇਲਜ਼ ਵਿੱਚ ਸ਼ਾਟਪੁੱਟ ਮੁਕਾਬਲੇ ਦਾ ਸੂਬਾਈ ਚੈਂਪੀਅਨ ਬਣਨ ਵਾਲਾ ਪਹਿਲਾ ਪੰਜਾਬੀ ਬੱਚਾ ਵੀ ਬਣ ਗਿਆ ਹੈ। ਅੰਗਦ ਨੇ ਸਿਰਫ਼ ਸ਼ਾਟਪੁੱਟ ਵਿੱਚ ਹੀ ਨਹੀਂ ਸਗੋਂ ਡਿਸਕਸ ਥ੍ਰੋ ਮੁਕਾਬਲੇ ਵਿੱਚ ਵੀ ਆਪਣਾ ਲੋਹਾ ਮਨਵਾਇਆ। ਇਸ ਵਿੱਚ ਉਸ ਨੇ ਪੂਰੇ ਨਿਊ ਸਾਊਥ ਵੇਲਜ਼ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਹ ਰਾਜ ਪੱਧਰੀ ਮੁਕਾਬਲਾ ਪਿਛਲੇ ਦਿਨੀਂ ਸਿਡਨੀ ਓਲੰਪਿਕ ਪਾਰਕ ਵਿੱਚ ਕਰਵਾਇਆ ਗਿਆ ਸੀ।

Advertisement
Advertisement
×