DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rakhigarhi ਤੋਂ Harappan ਕਾਲ ਦੇ ਅੱਠ ਪਿੰਜਰ ਮਿਲੇ

ਵੱਡੀ ਗਿਣਤੀ ’ਚ ਮਿੱਟੀ ਦੇ ਭਾਂਡੇ ਤੇ ਗਹਿਣੇ ਵੀ ਲੱਭੇ

  • fb
  • twitter
  • whatsapp
  • whatsapp
featured-img featured-img
ਰਾਖੀਗੜ੍ਹੀ ’ਚੋਂ ਮਿਲੇ ਹੜੱਪਾ ਕਾਲ ਦੇ ਪਿੰਜਰ ਅਤੇ ਹੋਰ ਵਸਤਾਂ।
Advertisement

ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਦੇ ਮਾਹਿਰਾਂ ਨੇ ਸਿੰਧੂ ਘਾਟੀ ਸੱਭਿਅਤਾ ਨਾਲ ਸਬੰਧਤ ਖੇਤਰ ਰਾਖੀਗੜ੍ਹੀ ਦੇ ਟਿੱਲਾ ਨੰਬਰ ਸੱਤ (ਕਬਰਿਸਤਾਨ) ਤੋਂ 4000 ਸਾਲ ਪੁਰਾਣੇ ਹੜੱਪਾ ਕਾਲ ਦੇ ਅੱਠ ਮਨੁੱਖੀ ਪਿੰਜਰ ਲੱਭ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਏ ਐੱਸ ਆਈ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਮਨੋਜ ਸਕਸੈਨਾ ਨੇ ਫੋਨ ’ਤੇ ਦੱਸਿਆ ਕਿ ਖੁਦਾਈ ਦੌਰਾਨ ਮਿਲੇ ਪਿੰਜਰਾਂ ਵਿੱਚੋਂ ਤਿੰਨਾਂ ਨੂੰ ਵਿਗਿਆਨਕ ਜਾਂਚ ਲਈ ‘ਐਂਥਰੋਪੋਲੌਜੀਕਲ ਸਰਵੇਖਣ ਆਫ਼ ਇੰਡੀਆ’ ਕੋਲਕਾਤਾ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਪਿੰਜਰ ਲਗਪਗ 40 ਸਾਲ ਦੀਆਂ ਔਰਤਾਂ ਦੇ ਅਤੇ ਇਕ ਪੁਰਸ਼ ਦਾ ਹੈ। ਇਸ ਤੋਂ ਇਲਾਵਾ ਡੀ ਐੱਨ ਏ ਜਾਂਚ ਅਤੇ ਵਿਸ਼ਲੇਸ਼ਣ ਲਈ ਇਕ ਪਿੰਜਰ ਦਾ ਸੈਂਪਲ ‘ਬੀਰਬਲ ਸਾਹਨੀ ਇੰਸਟੀਚਿਊਟ ਆਫ਼ ਪੈਲੀਓਸਾਇੰਸਿਜ਼’ ਲਖਨਊ ਭੇਜਿਆ ਗਿਆ ਹੈ। ਰਿਪੋਰਟ ਅਗਲੇ ਦੋ ਤੋਂ ਤਿੰਨ ਮਹੀਨਿਆਂ ’ਚ ਆਉਣ ਦੀ ਉਮੀਦ ਹੈ। ਖੇਤੀਬਾੜੀ ਗਤੀਵਿਧੀਆਂ ਹੋਣ ਕਾਰਨ ਤਿੰਨ ਪਿੰਜਰ ਕਾਫ਼ੀ ਨੁਕਸਾਨੇ ਗਏ ਹਨ।

ਖੁਦਾਈ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਇਤਿਹਾਸ ਵਿੱਚ ਪਹਿਲੀ ਵਾਰ ਹਰੇਕ ਮ੍ਰਿਤਕ ਦੇਹ ਕੋਲੋਂ 40 ਦੇ ਕਰੀਬ ਮਿੱਟੀ ਦੇ ਭਾਂਡੇ ਵੀ ਮਿਲੇ ਹਨ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 27 ਭਾਂਡੇ ਹੀ ਮਿਲੇ ਸਨ। ਮਹਿਲਾਵਾਂ ਦੇ ਪਿੰਜਰਾਂ ਦੇ ਹੱਥਾਂ ਵਿੱਚੋਂ ਸੰਖ ਦੀਆਂ ਵੰਗਾਂ ਅਤੇ ਸੋਨੇ ਦੇ ਮਣਕੇ ਵੀ ਬਰਾਮਦ ਹੋਏ ਹਨ। ਪਿਛਲੇ ਕੁਝ ਦਹਾਕਿਆਂ ’ਚ ਏ ਐੱਸ ਆਈ ਅਤੇ ਡੈਕਨ ਕਾਲਜ ਪੁਣੇ ਵੱਲੋਂ ਇੱਥੋਂ ਕੁੱਲ 70 ਪਿੰਜਰ ਕੱਢੇ ਜਾ ਚੁੱਕੇ ਹਨ।

Advertisement

ਇਸ ਸਾਲ ਫਰਵਰੀ ’ਚ 550 ਹੈਕਟੇਅਰ ਖੇਤਰ ਵਿੱਚ ਸ਼ੁਰੂ ਹੋਈ ਇਹ ਖੁਦਾਈ ਇਸੇ ਮਹੀਨੇ ਸਮਾਪਤ ਹੋਈ ਹੈ। ਪਹਿਲੀ ਵਾਰ ਟਿੱਲਾ ਨੰਬਰ ਪੰਜ ਦੀ ਵੀ ਖੁਦਾਈ ਕੀਤੀ ਗਈ, ਜਿੱਥੋਂ ਰਿਹਾਇਸ਼ੀ ਢਾਂਚੇ, ਚੁੱਲ੍ਹੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਿਲੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਥਾਨ ਆਪਣੇ ਸਮੇਂ ਦਾ ਪ੍ਰਮੁੱਖ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਕੇਂਦਰ ਸੀ। ਅਧਿਕਾਰੀਆਂ ਮੁਤਾਬਕ ਰਾਖੀਗੜ੍ਹੀ ਦੀ ਹੇਠਲੀ ਧਰਤੀ ’ਚ ਹਾਲੇ ਵੀ ਮਨੁੱਖੀ ਇਤਿਹਾਸ ਦੇ ਕਈ ਅਣਸੁਲਝੇ ਰਾਜ਼ ਦਫ਼ਨ ਹਨ।

Advertisement

Advertisement
×