Egypt vs Australia FIFA World Cup 2026: ਮਿਸਰ ਨੇ ਪੈਨਲਟੀ ਸ਼ੂਟ ਆਊਟ ਵਿਚ ਆਸਟਰੇਲੀਆ ਨੂੰ ਹਰਾਇਆ
ਪਹਿਲੀ ਵਾਰ ਵਿਸ਼ਵ ਕੱਪ ਦੇ ਆਖਰੀ 16 ਵਿਚ ਥਾਂ ਬਣਾਈ; 1-1 ਦੀ ਬਰਾਬਰੀ ’ਤੇ ਰਹਿਣ ਤੋਂ ਬਾਅਦ ਮਿਲਿਆ ਪੈਨਲਟੀ ਸ਼ੂਟ; ਮਿਸਰ ਨੇ ਚਾਰ ਪੈਨਲਟੀ ਸ਼ੂਟ ਵਿਚੋਂ ਚਾਰਾਂ ਵਿਚ ਕੀਤੇ ਗੋਲ; ਆਸਟਰੇਲੀਆ ਚਾਰ ਵਿਚੋਂ ਦੋ ਵਿਚ ਗੋਲ ਨਾ ਕਰ ਸਕਿਆ
ਮਿਸਰ ਨੇ ਫੀਫਾ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿਚ ਅੱਜ ਆਸਟਰੇਲੀਆ ਨੂੰ ਹਰਾ ਦਿੱਤਾ ਤੇ ਮਿਸਰ ਦੀ ਟੀਮ ਅਗਲੇ ਗੇੜ ਵਿਚ ਪੁੱਜ ਗਈ।
ਪਹਿਲੇ ਹਾਫ ਤਕ ਮਿਸਰ 1-0 ਨਾਲ ਅੱਗੇ ਸੀ ਪਰ ਦੂਜੇ ਹਾਫ ਵਿਚ ਆਸਟਰੇਲੀਆ ਨੂੰ ਇਕ ਗੋਲ ਦਾ ਲਾਹਾ ਮਿਲਿਆ। ਇਸ ਤੋਂ ਬਾਅਦ ਦੋਵੇਂ ਟੀਮਾਂ ਨੂੰ ਪੰਦਰਾਂ ਪੰਦਰਾਂ ਮਿੰਟ ਵਾਧੂ ਸਮਾਂ ਦਿੱਤਾ ਗਿਆ ਪਰ ਇਸ ਦੌਰਾਨ ਕੋਈ ਵੀ ਟੀਮ ਗੋਲ ਨਾ ਕਰ ਸਕੀ ਤੇ ਮੈਚ 1-1 ਦੀ ਬਰਾਬਰੀ ’ਤੇ ਸਮਾਪਤ ਹੋਇਆ। ਇਸ ਦੌਰਾਨ ਮਿਸਰ ਦੀ ਟੀਮ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਮਿਸਰ ਦੀ ਟੀਮ ਗੋਲ ਨਾ ਕਰ ਸਕੀ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ ਮੈਚ ਦਾ ਫੈਸਲਾ ਹੋਇਆ ਜਿਸ ਵਿਚ ਮਿਸਰ ਦੀ ਟੀਮ ਨੇ ਜਿੱਤ ਹਾਸਲ ਕੀਤੀ। ਮਿਸਰ ਨੇ ਚਾਰੋਂ ਪੈਨਲਟੀ ਸ਼ੂਟ ਵਿਚ ਗੋਲ ਕੀਤੇ ਜਦਕਿ ਆਸਟਰੇਲੀਆ ਚਾਰ ਵਿਚੋਂ ਸਿਰਫ ਦੋ ਵਿਚ ਹੀ ਗੋਲ ਕਰ ਸਕਿਆ। ਇਸ ਜਿੱਤ ਨਾਲ ਮਿਸਰ ਪਹਿਲੀ ਵਾਰ ਵਿਸ਼ਵ ਕੱਪ ਫੁਟਬਾਲ ਦੇ ਆਖਰੀ 16 ਗੇੜ ਵਿਚ ਪੁੱਜ ਗਿਆ ਹੈ।
ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 32 ਵਿੱਚ ਮਿਸਰ ਨੇ ਆਸਟਰੇਲੀਆ ਖ਼ਿਲਾਫ਼ ਹਾਫ਼ ਟਾਈਮ ਤੱਕ 1-0 ਦੀ ਲੀਡ ਬਣਾ ਲਈ ਹੈ। ਮੈਚ ਦਾ ਇੱਕੋ ਇਕ ਗੋਲ ਇਮਾਮ ਅਸ਼ੂਰ ਨੇ ਪਹਿਲੇ ਹਾਫ਼ ਦੇ 13ਵੇਂ ਮਿੰਟ ਵਿੱਚ ਕੀਤਾ।
ਇਹ ਗੋਲ ਕਰੀਮ ਹਾਫੇਜ਼ ਦੇ ਸ਼ਾਨਦਾਰ ਕਰਾਸ 'ਤੇ ਆਇਆ, ਜਿਸ ਨੂੰ ਅਸ਼ੂਰ ਨੇ ਸ਼ਾਨਦਾਰ ਹੈਡਰ ਨਾਲ ਗੋਲ ਵਿੱਚ ਬਦਲ ਦਿੱਤਾ। ਇਸ ਗੋਲ ਤੋਂ ਬਾਅਦ ਮਿਸਰ ਨੇ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ।
ਮਿਸਰ ਲਈ ਇੱਕ ਹੋਰ ਵੱਡੀ ਖ਼ਬਰ ਇਹ ਰਹੀ ਕਿ ਸਟਾਰ ਫਾਰਵਰਡ ਮੁਹੰਮਦ ਸਲਾਹ ਸੱਟ ਤੋਂ ਉਭਰ ਕੇ ਸ਼ੁਰੂਆਤੀ ਟੀਮ ਵਿੱਚ ਵਾਪਸ ਆਏ। ਉਨ੍ਹਾਂ ਦੀ ਮੌਜੂਦਗੀ ਨਾਲ ਮਿਸਰ ਦੇ ਹਮਲਾਵਰ ਖੇਡ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸਲਾਹ, ਓਮਰ ਮਾਰਮੂਸ਼ ਅਤੇ ਇਮਾਮ ਅਸ਼ੂਰ ਦੀ ਤਿਕੜੀ ਨੇ ਆਸਟ੍ਰੇਲੀਆਈ ਰੱਖਿਆ ਪੰਕਤੀ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ।
ਆਸਟਰੇਲੀਆ ਨੇ ਵੀ ਮੈਚ ਦੀ ਸ਼ੁਰੂਆਤ ਆਤਮਵਿਸ਼ਵਾਸ ਨਾਲ ਕੀਤੀ ਅਤੇ ਕੁਝ ਚੰਗੇ ਮੌਕੇ ਬਣਾਏ। ਕ੍ਰਿਸਟੀਅਨ ਵੋਲਪਾਟੋ ਦਾ ਇੱਕ ਸ਼ਾਟ ਕਰਾਸਬਾਰ ਨਾਲ ਟਕਰਾਇਆ, ਜਦਕਿ ਨੇਸਟੋਰੀ ਇਰਾਂਕੁੰਡਾ ਅਤੇ ਜਾਰਡਨ ਬੋਸ ਨੇ ਵੀ ਹਮਲੇ ਕੀਤੇ। ਹਾਲਾਂਕਿ ਟੀਮ ਨੂੰ ਬਰਾਬਰੀ ਦਾ ਗੋਲ ਕਰਨ ਵਿੱਚ ਸਫ਼ਲਤਾ ਨਹੀਂ ਮਿਲੀ। ਹਾਫ਼ ਟਾਈਮ ਤੋਂ ਠੀਕ ਪਹਿਲਾਂ ਆਸਟ੍ਰੇਲੀਆ ਨੇ ਕੁਝ ਦਬਾਅ ਬਣਾਇਆ, ਪਰ ਮਿਸਰ ਦੀ ਰੱਖਿਆ ਪੰਕਤੀ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ।
ਇਸ ਮੈਚ ਦੀ ਜੇਤੂ ਟੀਮ ਦਾ ਅਗਲਾ ਮੁਕਾਬਲਾ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਵਿੱਚ ਪਹੁੰਚੀ ਕੇਪ ਵਰਡੇ ਦੀ ਟੀਮ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ।
