DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Yoga ਨੂੰ ਓਲੰਪਿਕ ’ਚ ਸ਼ਾਮਲ ਕਰਵਾਉਣ ਲਈ ਯਤਨ: Mansukh Mandaviya

ਪਹਿਲੀ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ ਤੋਂ ਪਹਿਲਾਂ ਖੇਡ ਮੰਤਰੀ ਦਾ ਬਿਆਨ

  • fb
  • twitter
  • whatsapp
  • whatsapp
featured-img featured-img
ਖੇਡ ਮੰਤਰੀ ਮਨਸੁਖ ਮਾਂਡਵੀਆ ਯੋਗ ਚੈਂਪੀਅਨਸ਼ਿਪ ਦੀ ਜਰਸੀ ਜਾਰੀ ਕਰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ
Advertisement

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਭਾਰਤ ਵੱਲੋਂ 2036 ਦੀਆਂ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਦੀਆਂ ਓਲੰਪਿਕ ਖੇਡਾਂ ਦੀ ਸੂਚੀ ਵਿੱਚ ਯੋਗ ਆਸਣ ਨੂੰ ਸ਼ਾਮਲ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਹ ਖੇਡ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਣ ਵਾਲੀ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਰਾਹੀਂ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ 60 ਤੋਂ ਵੱਧ ਦੇਸ਼ਾਂ ਦੇ 529 ਐਥਲੀਟ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 114 ਭਾਰਤੀ ਯੋਗ ਆਸਣ ਖਿਡਾਰੀ ਹਨ। ਭਾਰਤੀ ਟੀਮ ਦੀ ਚੋਣ ਟਰਾਇਲਾਂ ਤੋਂ ਬਾਅਦ ਕੀਤੀ ਗਈ ਹੈ ਅਤੇ ਫ਼ਿਲਹਾਲ ਇਹ ਟੀਮ ਅਹਿਮਦਾਬਾਦ ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਸਿਖਲਾਈ ਕੈਂਪ ’ਚ ਹਿੱਸਾ ਲੈ ਰਹੀ ਹੈ। ਇੱਥੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੌਰਾਨ ਮਾਂਡਵੀਆ ਨੇ ਕਿਹਾ, ‘‘ਅਹਿਮਦਾਬਾਦ ਵਿੱਚ ਹੋਣ ਵਾਲੀਆਂ 2030 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਯੋਗ ਆਸਣ ਰਵਾਇਤੀ ਖੇਡਾਂ ’ਚ ਸ਼ਾਮਲ ਹੋਵੇਗਾ।

Advertisement
Advertisement
×