East Bengal Champions: ਈਸਟ ਬੰਗਾਲ ਨੇ ਮੋਹਨ ਬਾਗਾਨ ਨੂੰ ਹਰਾ ਕੇ Durand Cup ਜਿੱਤਿਆ
Mohun Bagan ਨੂੰ 4-1 ਨਾਲ ਹਰਾ ਕੇ 17ਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ; ਮੋਹਨ ਬਾਗਾਨ ਵੀ 17 ਵਾਰ ਜਿੱਤ ਚੁੱਕਿਆ ਹੈ ਡੁਰੰਡ ਕੱਪ
East Bengal Wins: ਕੋਲਕਾਤਾ ਵਿੱਚ ਖੇਡੇ ਗਏ ਡੁਰੰਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਈਸਟ ਬੰਗਾਲ ਨੇ ਆਪਣੇ ਰਵਾਇਤੀ ਵਿਰੋਧੀ ਮੋਹਨ ਬਾਗਾਨ ਨੂੰ 4-1 ਨਾਲ ਹਰਾ ਕੇ ਰਿਕਾਰਡ ਬਰਾਬਰੀ ਕਰਦੇ ਹੋਏ 17ਵੀਂ ਵਾਰ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ। ਈਸਟ ਬੰਗਾਲ ਵੱਲੋਂ ਖੇਡਦਿਆਂ ਐਡਮੰਡ ਲਾਲਰਿੰਡਿਕਾ ਨੇ ਮੈਚ ਵਿੱਚ ਸ਼ਾਨਦਾਰ ਹੈਟ੍ਰਿਕ ਮਾਰੀ। ਐਂਟੋਨੀਓ ਲੋਪੇਜ਼ ਹਾਬਸ ਦੀ ਕੋਚਿੰਗ ਹੇਠ ਖੇਡੀ ਇਸ ਟੀਮ ਨੇ ਪਹਿਲੇ ਹਾਫ਼ ਵਿੱਚ ਹੀ ਹਮਲਾਵਰ ਖੇਡ ਦਿਖਾਉਂਦੇ ਹੋਏ ਮੋਹਨ ਬਾਗਾਨ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ।
ਮੈਚ ਦੇ 10ਵੇਂ ਮਿੰਟ ਵਿੱਚ ਕਪਤਾਨ ਮੁਹੰਮਦ ਰਾਸ਼ਿਦ ਦੇ ਪਾਸ ਉੱਤੇ ਬਿਪਿਨ ਸਿੰਘ ਨੇ ਪਹਿਲਾ ਗੋਲ ਕਰਕੇ ਈਸਟ ਬੰਗਾਲ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਐਡਮੰਡ ਲਾਲਰਿੰਡਿਕਾ ਨੇ 12ਵੇਂ, 22ਵੇਂ ਅਤੇ 44ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਟੀਮ ਨੂੰ ਪਹਿਲੇ ਹਾਫ਼ ਵਿੱਚ ਹੀ 4-1 ਦੀ ਲੀਡ ਦਿਵਾ ਦਿੱਤੀ। ਮੋਹਨ ਬਾਗਾਨ ਵੱਲੋਂ ਇਕੋ-ਇਕ ਗੋਲ 33ਵੇਂ ਮਿੰਟ ਵਿੱਚ ਮਨਵੀਰ ਸਿੰਘ ਨੇ ਕੀਤਾ।
ਏਸ਼ੀਆ ਦੇ ਸਭ ਤੋਂ ਪੁਰਾਣੇ ਮੁਕਾਬਲੇ ਵਿੱਚ ਬਰਾਬਰੀ ਅਤੇ ਪਿਛਲੀ ਹਾਰ ਦਾ ਬਦਲਾ
ਇਸ ਜਿੱਤ ਦੇ ਨਾਲ ਹੀ ਈਸਟ ਬੰਗਾਲ ਨੇ ਸਾਲ 2023 ਦੀ ਫਾਈਨਲ ਵਿੱਚ ਮੋਹਨ ਬਾਗਾਨ ਹੱਥੋਂ ਮਿਲੀ 0-1 ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ, ਜਿਸ ਨਾਲ ਮੋਹਨ ਬਾਗਾਨ ਦਾ 17ਵਾਂ ਖਿਤਾਬ ਜਿੱਤਣ ਦਾ ਰਿਕਾਰਡ ਸੀ। ਏਸ਼ੀਆ ਦੇ ਇਸ ਸਭ ਤੋਂ ਪੁਰਾਣੇ 135 ਸਾਲ ਪੁਰਾਣੇ ਫੁਟਬਾਲ ਮੁਕਾਬਲੇ ਵਿੱਚ ਹੁਣ ਦੋਵੇਂ ਦਿੱਗਜ਼ ਟੀਮਾਂ 17-17 ਵਾਰ ਡੁਰੰਡ ਕੱਪ ਖਿਤਾਬਾਂ ਨਾਲ ਬਰਾਬਰੀ ਉੱਤੇ ਆ ਗਈਆਂ ਹਨ।

