DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੁਪਲਾਂਟਿਸ ਲਗਾਤਾਰ ਚੌਥੀ ਵਾਰ ਇੰਡੋਰ ਪੋਲ ਵਾਲਟ ਚੈਂਪੀਅਨ

ਸਵੀਡਿਸ਼ ਅਮਰੀਕੀ ਪੋਲਵਾਲਟਰ ਆਰਮੰਡ ਡੁਪਲਾਂਟਿਸ ਨੇ ਯੂਨਾਨੀ ਐਥਲੀਟ ਇਮੈਨੂਇਲ ਕਾਰਾਲਿਸ ਤੋਂ ਤਕੜੀ ਟੱਕਰ ਮਿਲਣ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿਚ ਇਕ ਹੋਰ ਆਲਮੀ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 6.25 ਮੀਟਰ ਦੀ ਛਾਲ ਲਾ ਕੇ...

  • fb
  • twitter
  • whatsapp
  • whatsapp
Advertisement

ਸਵੀਡਿਸ਼ ਅਮਰੀਕੀ ਪੋਲਵਾਲਟਰ ਆਰਮੰਡ ਡੁਪਲਾਂਟਿਸ ਨੇ ਯੂਨਾਨੀ ਐਥਲੀਟ ਇਮੈਨੂਇਲ ਕਾਰਾਲਿਸ ਤੋਂ ਤਕੜੀ ਟੱਕਰ ਮਿਲਣ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿਚ ਇਕ ਹੋਰ ਆਲਮੀ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 6.25 ਮੀਟਰ ਦੀ ਛਾਲ ਲਾ ਕੇ ਲਗਾਤਾਰ ਚੌਥੀ ਵਾਰ ਆਲਮੀ ਇੰਡੋਰ ਪੋਲ ਵਾਲਟ ਚੈਂਪੀਅਨਸ਼ਿਪ ਜਿੱਤੀ ਹੈ ਜੋ ਸਾਲ ਪਹਿਲਾਂ ਨਾਨਜਿੰਗ ਵਿਚ ਉਸ ਦੇ ਪਿਛਲੇ ਰਿਕਾਰਡ ਨਾਲੋਂ 10 ਸੈਂਟੀਮੀਟਰ ਜ਼ਿਆਦਾ ਹੈ। ਬਾਕੀ ਖਿਡਾਰੀ 6.05 ਮੀਟਰ ਤੱਕ ਹੀ ਪਹੁੰਚ ਸਕੇ। ਆਰਮੰਡ ਡੁਪਲਾਂਟਿਸ ਨੇ ਆਪਣੇ 6.31 ਮੀਟਰ ਦੇ ਉਸ ਵਿਸ਼ਵ ਰਿਕਾਰਡ ਨੂੰ ਤੋੜਨ ਦਾ ਯਤਨ ਨਹੀਂ ਕੀਤਾ ਜੋ ਉਸ ਨੇ ਪਿਛਲੇ ਹਫ਼ਤੇ ਸਵੀਡਨ ਵਿਚ ਆਪਣੇ ਨਾਂ ਉਤੇ ਕਰਵਾਈ ਗਈ ਮੋਂਡੋ ਕਲਾਸਿਕ ਚੈਂਪੀਅਨਸ਼ਿਪ ਵਿਚ ਕਾਇਮ ਕੀਤਾ ਸੀ।

Advertisement
Advertisement
×