DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Duleep Trophy: ਈਸਟ ਜ਼ੋਨ ਦੀ ਸ਼ਾਨਦਾਰ ਸ਼ੁਰੂਆਤ

ਪਹਿਲੇ ਦਿਨ ਕਪਤਾਨ ਕਿਸ਼ਨ ਦੇ ਨਾਬਾਦ ਸੈਂਕੜੇ ਸਦਕਾ 4 ਵਿਕਟਾਂ ’ਤੇ 385 ਦੌੜਾਂ ਬਣਾਈਆਂ

  • fb
  • twitter
  • whatsapp
  • whatsapp
featured-img featured-img
ਇਸ਼ਾਨ ਕਿਸ਼ਨ ਅਤੇ ਸੱਜੇ ਸ਼ਿਖਰ ਮੋਹਨ ਚੇਨੱਈ ਵਿੱਚ ਦਿਲੀਪ ਟਰਾਫੀ ਦੇ ਫਾਈਨਲ ਮੈਚ ਵਿੱਚ ਦੌੜ ਪੂਰੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਇੱਥੇ ਅੱਜ ਦਲੀਪ ਟਰਾਫੀ ਕ੍ਰਿਕਟ ਦੇ ਫਾਈਨਲ ਮੁਕਾਬਲੇ ਦੇ ਪਹਿਲੇ ਦਿਨ ਈਸਟ ਜ਼ੋਨ ਨੇ ਸਾਊਥ ਜ਼ੋਨ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 385 ਦੌੜਾਂ ਬਣਾ ਲਈਆਂ ਹਨ। ਕਪਤਾਨ ਈਸ਼ਾਨ ਕਿਸ਼ਨ ਨਾਬਾਦ 111 ਅਤੇ ਕੁਮਾਰ ਕੁਸ਼ਾਗਰ ਨਾਬਾਦ 63 ਦੌੜਾਂ ਬਣਾ ਕੇ ਡਟੇ ਹੋਏ ਹਨ। ਇਨ੍ਹਾਂ ਦੋਵਾਂ ਨੇ ਪੰਜਵੀਂ ਵਿਕਟ ਲਈ 26.4 ਓਵਰਾਂ ਵਿੱਚ 144 ਦੌੜਾਂ ਦੀ ਅਹਿਮ ਭਾਈਵਾਲੀ ਕਰ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਇਸ ਪਾਰੀ ਨਾਲ ਈਸ਼ਾਨ ਨੇ ਪਹਿਲਾ ਦਰਜਾ ਕ੍ਰਿਕਟ ਵਿੱਚ ਆਪਣੀਆਂ 4,000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਸ ਨੇ 100ਵਾਂ ਪਹਿਲਾ ਦਰਜਾ ਮੈਚ ਖੇਡ ਰਹੇ ਸ਼੍ਰੇਅਸ ਗੋਪਾਲ ਦੀ ਗੇਂਦ ’ਤੇ ਚੌਕਾ ਲਾ ਕੇ ਆਪਣਾ 10ਵਾਂ ਸੈਂਕੜਾ ਪੂਰਾ ਕੀਤਾ।

ਜਦੋਂ ਈਸਟ ਜ਼ੋਨ 147 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਕੇ ਸੰਕਟ ਵਿੱਚ ਸੀ, ਤਾਂ ਈਸ਼ਾਨ ਨੇ ਸ਼ਿਖਰ ਮੋਹਨ ਨਾਲ ਮਿਲ ਕੇ ਚੌਥੀ ਵਿਕਟ ਲਈ 94 ਦੌੜਾਂ ਜੋੜੀਆਂ। 21 ਸਾਲਾ ਸ਼ਿਖਰ ਮੋਹਨ ਨੇ ਸੂਝਬੂਝ ਨਾਲ ਖੇਡਦਿਆਂ 85 ਦੌੜਾਂ ਬਣਾਈਆਂ, ਪਰ ਉਹ ਖੱਬੂ ਤੇਜ਼ ਗੇਂਦਬਾਜ਼ ਸੀ ਵੀ ਮਿਲਿੰਦ ਦੀ ਗੇਂਦ ’ਤੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (44) ਅਤੇ ਅਭਿਮੰਨਿਊ ਈਸ਼ਵਰਨ (72) ਨੇ ਪਹਿਲੀ ਵਿਕਟ ਲਈ ਸਿਰਫ਼ 14 ਓਵਰਾਂ ਵਿੱਚ 100 ਦੌੜਾਂ ਦੀ ਤੇਜ਼ ਸ਼ੁਰੂਆਤ ਦਿੱਤੀ। ਸਾਊਥ ਜ਼ੋਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਲਈ ਦਿਨ ਨਿਰਾਸ਼ਾਜਨਕ ਰਿਹਾ। ਉਸ ਨੇ 14 ਓਵਰਾਂ ਵਿੱਚ 96 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਹਾਸਲ ਨਹੀਂ ਕੀਤੀ।

Advertisement

Advertisement
Advertisement
×