DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਰੈਪਰ ਨੇ ਜੋਕੋਵਿਚ ਨੂੰ ਤਿੰਨ ਸੈੱਟਾਂ ਵਿੱਚ ਹਰਾਇਆ

ਮੌਜੂਦਾ ਚੈਂਪੀਅਨ ਜੈਕ ਡਰੈਪਰ ਨੇ ਬੀ ਐੱਨ ਪੀ ਪਾਰੀਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਪੰਜ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ 4-6, 6-4, 7-6 (5) ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। 24 ਸਾਲਾ ਡਰੈਪਰ ਜੋ ਬਾਂਹ ਦੀ...

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਨੋਵਾਕ ਜੋਕੋਵਿਚ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਜੈਕ ਡਰੈਪਰ।
Advertisement

ਮੌਜੂਦਾ ਚੈਂਪੀਅਨ ਜੈਕ ਡਰੈਪਰ ਨੇ ਬੀ ਐੱਨ ਪੀ ਪਾਰੀਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਪੰਜ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ 4-6, 6-4, 7-6 (5) ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। 24 ਸਾਲਾ ਡਰੈਪਰ ਜੋ ਬਾਂਹ ਦੀ ਸੱਟ ਕਾਰਨ ਅੱਠ ਮਹੀਨੇ ਖੇਡ ਮੈਦਾਨ ਤੋਂ ਦੂਰ ਰਹਿਣ ਮਗਰੋਂ ਵਾਪਸੀ ਕਰ ਰਿਹਾ ਹੈ, ਹੁਣ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਕੁਆਰਟਰ ਫਾਈਨਲ ਵਿੱਚ ਡਰੈਪਰ ਦਾ ਸਾਹਮਣਾ ਡੇਨਿਲ ਮੈਦਵੇਦੇਵ ਨਾਲ ਹੋਵੇਗਾ, ਜਿਸ ਨੇ ਐਲੇਕਸ ਮਿਸ਼ੇਲਸਨ ਨੂੰ 6-2, 6-4 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ ਹੈ।

ਭਾਰਤ ਦੇ ਯੂਕੀ ਭਾਂਬਰੀ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਏ ਟੀ ਪੀ ਮਾਸਟਰਜ਼ 1000 ਦੇ ਸੈਮੀ ਫਾਈਨਲ ਵਿੱਚ ਦਾਖ਼ਲਾ ਪਾ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਆਪਣੇ ਸਵੀਡਿਸ਼ ਜੋੜੀਦਾਰ ਆਂਦਰੇ ਗੋਰਾਂਸਨ ਨਾਲ ਮਿਲ ਕੇ ਅਲੈਗਜ਼ੈਂਡਰ ਅਰਲਰ ਅਤੇ ਐਂਡਰੀਆ ਵਾਵਾਸੋਰੀ ਦੀ ਜੋੜੀ ਨੂੰ ਹਰਾਇਆ।

Advertisement

Advertisement
Advertisement
×