DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰੇਲੂ ਮਹਿਲਾ ਕ੍ਰਿਕਟਰਾਂ ਨੂੰ ਹੁਣ ਦੁੱਗਣੀ ਤੋਂ ਜ਼ਿਆਦਾ ਮੈਚ ਫੀਸ ਮਿਲੇਗੀ

ਬੀਸੀਸੀਆੲੀ ਨੇ ਦਿੱਤੀ ਮਨਜ਼ੂਰੀ; ਸੀਨੀਅਰ ਮਹਿਲਾ ਕ੍ਰਿਕਟਰਾਂ ਨੂੰ ਇਕ ਦਿਨ ਦੇ ਮੈਚ ਦੇ ਮਿਲਣਗੇ 50 ਹਜ਼ਾਰ ਰੁਪਏ; ਪਹਿਲਾਂ ਇਹ ਫੀਸ ਹੁੰਦੀ ਸੀ 20 ਹਜ਼ਾਰ ਰੁਪਏ

  • fb
  • twitter
  • whatsapp
  • whatsapp
Advertisement

ਬੀ.ਸੀ.ਸੀ.ਆਈ. ਨੇ ਘਰੇਲੂ ਕ੍ਰਿਕਟ ਖੇਡਣ ਵਾਲੀਆਂ ਮਹਿਲਾ ਕ੍ਰਿਕਟਰਾਂ ਅਤੇ ਅਧਿਕਾਰੀਆਂ ਦੀ ਮੈਚ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ। ਇਹ ਫੈਸਲਾ ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਪਹਿਲੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬੋਰਡ ਨੇ ਇਸ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ।

Advertisement

ਸੋਧੇ ਹੋਏ ਢਾਂਚੇ ਅਨੁਸਾਰ ਘਰੇਲੂ ਟੂਰਨਾਮੈਂਟਾਂ ਵਿੱਚ ਖੇਡਣ ਵਾਲੀਆਂ ਸੀਨੀਅਰ ਮਹਿਲਾ ਕ੍ਰਿਕਟਰਾਂ ਨੂੰ ਹੁਣ ਪ੍ਰਤੀ ਦਿਨ 50,000 ਰੁਪਏ ਦਿੱਤੇ ਜਾਣਗੇ। ਪਹਿਲਾਂ ਇਨ੍ਹਾਂ ਖਿਡਾਰਨਾਂ ਨੂੰ 20,000 ਰੁਪਏ (ਰਿਜ਼ਰਵ ਲਈ 10,000 ਰੁਪਏ) ਪ੍ਰਤੀ ਮੈਚ ਮਿਲਦੇ ਸਨ।

Advertisement

ਸੀਨੀਅਰ ਮਹਿਲਾ ਘਰੇਲੂ ਇੱਕ ਰੋਜ਼ਾ ਟੂਰਨਾਮੈਂਟਾਂ ਅਤੇ ਬਹੁ-ਦਿਨ ਮੁਕਾਬਲਿਆਂ ਲਈ, ਪਲੇਇੰਗ ਇਲੈਵਨ ਵਿੱਚ ਸ਼ਾਮਲ ਖਿਡਾਰਨਾਂ ਨੂੰ ਪ੍ਰਤੀ ਦਿਨ 50,000 ਰੁਪਏ ਮਿਲਣਗੇ, ਜਦੋਂ ਕਿ ਰਿਜ਼ਰਵ ਵਿੱਚ ਰਹਿਣ ਵਾਲੀਆਂ ਨੂੰ 25,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅੱਧੀ ਰਕਮ ਦਿੱਤੀ ਜਾਵੇਗੀ।

ਕੌਮੀ ਟੀ-20 ਟੂਰਨਾਮੈਂਟਾਂ ਵਿੱਚ, ਪਲੇਇੰਗ ਇਲੈਵਨ ਦੀਆਂ ਖਿਡਾਰਨਾਂ ਨੂੰ ਪ੍ਰਤੀ ਮੈਚ ਦਿਨ ਦੇ 25,000 ਰੁਪਏ ਮਿਲਣਗੇ ਜਦੋਂ ਕਿ ਰਿਜ਼ਰਵ ਖਿਡਾਰਨਾਂ ਨੂੰ 12,500 ਰੁਪਏ ਮਿਲਣਗੇ।

ਬੀਸੀਸੀਆਈ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇੱਕ ਚੋਟੀ ਦੀ ਘਰੇਲੂ ਮਹਿਲਾ ਕ੍ਰਿਕਟਰ ਹੁਣ ਪੂਰੇ ਸੀਜ਼ਨ ਦੌਰਾਨ ਸਾਰੇ ਫਾਰਮੈਟਾਂ ਵਿੱਚ ਖੇਡਦੀ ਹੈ ਤਾਂ ਉਹ 12 ਲੱਖ ਤੋਂ 14 ਲੱਖ ਰੁਪਏ ਵਿਚ ਕਮਾ ਸਕਦੀ ਹੈ।

Advertisement
×