ਅਭਿਆਸ ਦੌਰਾਨ ਪਿੱਚ 'ਤੇ ਆਇਆ ਕੁੱਤਾ; Delhi Capitals ਦੇ ਖਿਡਾਰੀ ਨੇ ਗੋਦੀ ਚੁੱਕ ਛੱਡਿਆ ਬਾਹਰ, Reel Viral
ਕ੍ਰਿਕਟਰ ਵੱਲੋਂ ਦਿਖਾਈ ਗਈ ਹਮਦਰਦੀ ਦੀ ਲੋਕ ਜਮ ਕੇ ਕਰ ਰਹੇ ਹਨ ਸ਼ਲਾਘਾ
ਦਿੱਲੀ ਕੈਪੀਟਲਸ (Delhi Capitals) ਵੱਲੋਂ ਸਾਂਝੀ ਕੀਤੀ ਗਈ ਇੱਕ ਇੰਸਟਾਗ੍ਰਾਮ ਰੀਲ (Reel) ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਰੀਲ ਵਿੱਚ ਆਈ ਪੀ ਐੱਲ 2026 ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਦਿਲ ਨੂੰ ਛੂਹ ਲੈਣ ਵਾਲਾ ਪਲ ਦਿਖਾਇਆ ਗਿਆ ਹੈ।
ਰੀਲ ਵਿੱਚ ਦਿਖ ਰਿਹਾ ਹੈ ਕਿ ਜਦੋਂ ਟੀਮ ਦੇ ਖਿਡਾਰੀ ਅਭਿਸ਼ੇਕ ਪੋਰੇਲ ਅਭਿਆਸ ਕਰ ਰਹੇ ਸਨ ਤਾਂ ਅਚਾਨਕ ਇੱਕ ਆਵਾਰਾ ਕੁੱਤਾ ਪਿੱਚ 'ਤੇ ਆ ਗਿਆ। ਪੋਰੇਲ ਨੇ ਉਸ ਨੂੰ ਡਰਾ ਕੇ ਭਜਾਉਣ ਦੀ ਬਜਾਏ ਪਿਆਰ ਨਾਲ ਕੋਲ ਬੁਲਾਇਆ, ਉਸ ਨੂੰ ਗੋਦੀ ਚੁੱਕਿਆ ਅਤੇ ਬਾਊਂਡਰੀ ਤੋਂ ਬਾਹਰ ਛੱਡ ਕੇ ਆਏ। ਰੀਲ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੱਤਾ ਵੀ ਰਸਤੇ ਵਿੱਚ ਉਨ੍ਹਾਂ ਨਾਲ ਖੇਡ ਰਿਹਾ ਹੈ। ਪੋਰੇਲ ਦੇ ਇਸ ਪਿਆਰ ਭਰੇ ਅੰਦਾਜ਼ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ ਅਤੇ ਹਰ ਕੋਈ ਇਸ ਨੌਜਵਾਨ ਖਿਡਾਰੀ ਦੀ ਤਾਰੀਫ਼ ਕਰ ਰਿਹਾ ਹੈ।
ਇੱਕ ਯੂਜ਼ਰ (User) ਨੇ ਲਿਖਿਆ, 'ਜਾਨਵਰਾਂ ਨਾਲ ਪਿਆਰ ਅਤੇ ਲਗਾਅ ਰੱਖਣਾ ਮਹੱਤਵਪੂਰਨ ਹੈ,' ਜਦਕਿ ਇੱਕ ਹੋਰ ਨੇ ਕਿਹਾ, 'ਦਿਲ ਜਿੱਤ ਲਿਆ ਭਾਈ।' ਇੱਕ ਤੀਸਰੀ ਟਿੱਪਣੀ ਨੇ ਤਾਂ ਇਸ ਪਲ ਨੂੰ ਚੰਗੀ ਕਿਸਮਤ ਨਾਲ ਜੋੜਦੇ ਹੋਏ ਕਿਹਾ, 'ਇਹ ਸੰਕੇਤ ਹੈ ਕਿ ਟਰਾਫੀ ਆ ਰਹੀ ਹੈ।'

