DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਵਿੰਡੀਜ਼ ਲਈ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਭਾਰਤੀ ਬੱਲੇਬਾਜ਼ ਹੁਣ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆ ਰਹੇ ਹਨ ਪਰ ਗੇਂਦਬਾਜ਼ ਹਾਲੇ ਵੀ ਪ੍ਰਭਾਵਸ਼ਾਲੀ ਖੇਡ ਨਹੀਂ ਦਿਖਾ ਸਕੇ ਹਨ। ਅਜਿਹੀ ਸਥਿਤੀ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਰਗੇ ‘ਸੁਪਰ 8’...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਬੱਲੇਬਾਜ਼ ਹੁਣ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆ ਰਹੇ ਹਨ ਪਰ ਗੇਂਦਬਾਜ਼ ਹਾਲੇ ਵੀ ਪ੍ਰਭਾਵਸ਼ਾਲੀ ਖੇਡ ਨਹੀਂ ਦਿਖਾ ਸਕੇ ਹਨ। ਅਜਿਹੀ ਸਥਿਤੀ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਰਗੇ ‘ਸੁਪਰ 8’ ਦੇ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਵੈਸਟਇੰਡੀਜ਼ ਦੀ ਦੱਖਣੀ ਅਫਰੀਕਾ ਤੋਂ ਹਾਰ ਅਤੇ ਭਾਰਤ ਦੀ ਜ਼ਿੰਬਾਬਵੇ ਉੱਤੇ ਜਿੱਤ ਨੇ ਗਰੁੱਪ-1 ਦੇ ਇਸ ਮੈਚ ਨੂੰ ਦੋਵਾਂ ਟੀਮਾਂ ਲਈ ‘ਕਰੋ ਜਾਂ ਮਰੋ’ ਵਰਗਾ ਬਣਾ ਦਿੱਤਾ ਹੈ। ਇਸ ਮੈਚ ਦੇ ਜੇਤੂ ਨੂੰ 5 ਮਾਰਚ ਨੂੰ ਇੰਗਲੈਂਡ ਵਿਰੁੱਧ ਦੂਜਾ ਸੈਮੀ ਫਾਈਨਲ ਖੇਡਣ ਦਾ ਮੌਕਾ ਮਿਲੇਗਾ। ਜ਼ਿੰਬਾਬਵੇ ਵਿਰੁੱਧ ਭਾਰਤ ਨੇ ਬੱਲੇਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਦੇ ਬੱਲੇਬਾਜ਼ ਸਹੀ ਸਮੇਂ ’ਤੇ ਲੈਅ ਵਿੱਚ ਪਰਤ ਆਏ ਹਨ ਅਤੇ ਹੁਣ ਗੇਂਦਬਾਜ਼ਾਂ ਦੀ ਵਾਰੀ ਹੈ। ਜ਼ਿੰਬਾਬਵੇ ਵਿਰੁੱਧ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਚੰਗੀ ਗੇਂਦਬਾਜ਼ੀ ਕੀਤੀ। ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਸਪਿੰਨ ਗੇਂਦਬਾਜ਼ ਵਰੁਣ ਚੱਕਰਵਰਤੀ ਪੁਰਾਣੀ ਲੈਅ ਵਿੱਚ ਨਜ਼ਰ ਨਹੀਂ ਆ ਰਹੇ। ਚੱਕਰਵਰਤੀ ਦੇ ਨਾ ਚੱਲਣ ਕਾਰਨ ਦੱਖਣੀ ਅਫਰੀਕਾ ਵਿਰੁੱਧ ਭਾਰਤ ਨੂੰ ਨੁਕਸਾਨ ਹੋਇਆ। ਇਹ ਦੇਖਣਾ ਬਾਕੀ ਹੈ ਕਿ ਚੱਕਰਵਰਤੀ ਨੂੰ ਆਖਰੀ ਗਿਆਰਾਂ ਵਿੱਚ ਥਾਂ ਮਿਲਦੀ ਹੈ ਜਾਂ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਕੁਲਦੀਪ ਨੇ ਮੌਜੂਦਾ ਟੂਰਨਾਮੈਂਟ ਵਿੱਚ ਸਿਰਫ ਇੱਕ ਮੈਚ (ਪਾਕਿਸਤਾਨ ਵਿਰੁੱਧ) ਖੇਡਿਆ ਹੈ। ਵੈਸਟਇੰਡੀਜ਼ ਦੀ ਬੱਲੇਬਾਜ਼ੀ ਵੀ ਬਿਹਤਰੀਨ ਹੈ ਅਤੇ ਇਸ ਦਾ ਨਮੂਨਾ ਦੱਖਣੀ ਅਫਰੀਕਾ ਵਿਰੁੱਧ ਦੇਖਣ ਨੂੰ ਮਿਲਿਆ, ਜਦੋਂ ਨੌਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਰੋਮਾਰੀਓ ਸ਼ੈਫਰਡ ਨੇ ਜੇਤੂ ਨੀਮ ਸੈਂਕੜਾ ਲਗਾਇਆ।

Advertisement
Advertisement
×