ਜੋਕੋਵਿਚ Madrid Open ਨਹੀਂ ਖੇਡੇਗਾ
ਦੁਨੀਆ ਦੇ ਚੌਥੇ ਨੰਬਰ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸੱਟ ਕਾਰਨ ਮੈਡਰਿਡ ਓਪਨ ’ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸੱਜੇ ਮੋਢੇ ਦੀ ਸੱਟ ਕਾਰਨ ਉਹ ਇੰਡੀਅਨ ਵੈਲਜ਼ ਵਿੱਚ ਹੋਏ ਬੀ ਐੱਨ ਪੀ ਪਰੀਬਾਸ ਓਪਨ ਤੋਂ ਬਾਅਦ ਕੋਈ ਟੂਰਨਾਮੈਂਟ...
Advertisement
ਦੁਨੀਆ ਦੇ ਚੌਥੇ ਨੰਬਰ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸੱਟ ਕਾਰਨ ਮੈਡਰਿਡ ਓਪਨ ’ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸੱਜੇ ਮੋਢੇ ਦੀ ਸੱਟ ਕਾਰਨ ਉਹ ਇੰਡੀਅਨ ਵੈਲਜ਼ ਵਿੱਚ ਹੋਏ ਬੀ ਐੱਨ ਪੀ ਪਰੀਬਾਸ ਓਪਨ ਤੋਂ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡ ਸਕਿਆ। ਇਸ ਤੋਂ ਪਹਿਲਾਂ ਉਹ ਮਿਆਮੀ ਓਪਨ ਅਤੇ ਮੋਂਟੇ ਕਾਰਲੋ ਮਾਸਟਰਜ਼ ’ਚੋਂ ਵੀ ਬਾਹਰ ਰਿਹਾ ਸੀ। ਜੋਕੋਵਿਚ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਹਾਲੇ ਵੀ ਸੱਟ ਤੋਂ ਉਭਰ ਰਿਹਾ ਹੈ ਅਤੇ ਜਲਦੀ ਹੀ ਕੋਰਟ ’ਤੇ ਵਾਪਸੀ ਕਰੇਗਾ। ਟੂਰਨਾਮੈਂਟ ਪ੍ਰਬੰਧਕਾਂ ਨੇ ਮੈਡਰਿਡ ਵਿੱਚ ਤਿੰਨ ਵਾਰ ਚੈਂਪੀਅਨ ਰਹੇ ਜੋਕੋਵਿਚ ਦੀ ਗ਼ੈਰ-ਹਾਜ਼ਰੀ ’ਤੇ ਅਫ਼ਸੋਸ ਜਤਾਇਆ ਅਤੇ ਉਮੀਦ ਪ੍ਰਗਟਾਈ ਕਿ ਉਹ ਜਲਦੀ ਸਿਹਤਯਾਬ ਹੋ ਕੇ ਵਾਪਸੀ ਕਰੇਗਾ ਤਾਂ ਕਿ ਸਾਰੇ ਉਸ ਦੀ ਖੇਡ ਦਾ ਆਨੰਦ ਲੈ ਸਕਣ।
Advertisement
Advertisement
×

