DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੋਕੋਵਿਚ ਆਸਟਰੇਲੀਅਨ ਓਪਨ ਦੇ ਸੈਮੀਜ਼ ’ਚ

ਸੱਟ ਕਾਰਨ ਮੁਸੇਟੀ ਦੇ ਮੈਚ ਤੋਂ ਬਾਹਰ ਹੋਣ ਬਾਅਦ ਜੋਕੋਵਿਚ ਨੂੰ ਜੇਤੂ ਐਲਾਨਿਆ

  • fb
  • twitter
  • whatsapp
  • whatsapp
featured-img featured-img
ਮੈਚ ਤੋਂ ਸੱਟ ਕਾਰਨ ਬਾਹਰ ਹੋਣ ਮਗਰੋਂ ਨੋਵਾਕ ਜੋਕੋਵਿਚ (ਸੱਜੇ) ਨਾਲ ਹੱਥ ਮਿਲਾਉਂਦੇ ਹੋਏ ਲੋਰੇਂਜ਼ੋ ਮੁਸੇਟੀ। -ਫੋਟੋ: ਰਾਇਟਰਜ਼
Advertisement

ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। 24 ਵਾਰ ਦੇ ਗ੍ਰੈਂਡ ਸਲੈਮ ਜੇਤੂ ਜੋਕੋਵਿਚ ਪਹਿਲੇ ਦੋ ਸੈੱਟ ਹਾਰ ਚੁੱਕੇ ਸਨ, ਪਰ ਅੱਜ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਪੰਜਵਾਂ ਦਰਜਾ ਪ੍ਰਾਪਤ ਮੁਸੇਟੀ ਦੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਮੈਚ ਤੋਂ ਬਾਹਰ ਹੋਣਾ ਪਿਆ, ਜਿਸ ਕਾਰਨ ਜੋਕੋਵਿਚ ਨੂੰ ਜੇਤੂ ਐਲਾਨ ਦਿੱਤਾ ਗਿਆ। ਜੋਕੋਵਿਚ ਨੇ ਇਹ ਖ਼ੁਦ ਮੰਨਿਆ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਹ ਮੁਸੇਟੀ ਦੀ ਜਗ੍ਹਾ ਸੈਮੀਫਾਈਨਲ ਵਿੱਚ ਜਾ ਰਹੇ ਹਨ।

23 ਸਾਲਾ ਇਤਾਲਵੀ ਖਿਡਾਰੀ ਮੁਸੇਟੀ ਨੇ ਪਹਿਲੇ ਦੋ ਸੈੱਟ 6-4 ਤੇ 6-3 ਨਾਲ ਜਿੱਤ ਲਏ ਸਨ। ਤੀਜੇ ਸੈੱਟ ਦੀ ਤੀਜੀ ਖੇਡ ਵਿੱਚ ਮੁਸੇਟੀ ਨੇ ਆਪਣੀ ਸੱਜੀ ਲੱਤ ’ਤੇ ਸੱਟ ਦੇ ਇਲਾਜ ਲਈ ਮੈਡੀਕਲ ਟੀਮ ਬੁਲਾਈ। ਇਸ ਮਗਰੋਂ ਉਹ ਦੋ ਮੈਚ ਹੋਰ ਖੇਡੇ ਪਰ ਦਰਦ ਜ਼ਿਆਦਾ ਹੋਣ ਕਾਰਨ ਆਪਣੀ ਖੇਡ ਨੂੰ ਜਾਰੀ ਨਹੀਂ ਰੱਖ ਸਕੇ। ਜਦੋਂ ਮੁਸੇਟੀ ਨੇ ਹੱਥ ਮਿਲਾ ਕੇ ਮੈਚ ਛੱਡਣ ਦਾ ਫੈਸਲਾ ਕੀਤਾ, ਉਸ ਸਮੇਂ ਜੋਕੋਵਿਚ ਤੀਜੇ ਸੈੱਟ ਵਿੱਚ 3-1 ਨਾਲ ਅੱਗੇ ਸਨ। ਮੁਸੇਟੀ ਦੇ ਮੈਚ ਤੋਂ ਬਾਹਰ ਹੋਣ ਮਗਰੋਂ ਜੋਕੋਵਿਚ ਨੂੰ ਜੇਤੂ ਐਲਾਨ ਦਿੱਤਾ ਗਿਆ। ਨੋਵਾਕ ਜੋਕੋਵਿਚ ਹੁਣ ਸੈਮੀਫਾਈਨਲ ਵਿੱਚ ਦੋ ਵਾਰ ਦੇ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨਾਲ ਮੁਕਾਬਲਾ ਕਰਨਗੇ। ਅੱਜ ਇੱਥੇ ਜੈਨਿਕ ਸਿਨਰ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਅੱਠਵਾਂ ਦਰਜਾ ਪ੍ਰਾਪਤ ਬੈਨ ਸ਼ੈਲਟਨ ਨੂੰ 6-3, 6-4 ਤੇ 6-4 ਨਾਲ ਹਰਾ ਕੇ ਮੈਲਬਰਨ ਪਾਰਕ ਵਿੱਚ ਆਪਣੀ ਲਗਾਤਾਰ 19ਵੀਂ ਜਿੱਤ ਦਰਜ ਕੀਤੀ ਹੈ।

Advertisement

Advertisement
Advertisement
×