DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੋਕੋਵਿਚ ਤੇ ਅਲਕਰਾਜ਼ ’ਚ ਹੋਵੇਗਾ ਖਿਤਾਬੀ ਮੁਕਾਬਲਾ

ਆਸਟਰੇਲੀਅਨ ਓਪਨ ਦੇ ਸੈਮੀਜ਼ ’ਚ ਅਲੈਗਜ਼ੈਂਡਰ ਜ਼ਵੇਰੇਵ ਅਤੇ ਜੈਨਿਕ ਸਿੰਨਰ ਨੂੰ ਹਾਰ

  • fb
  • twitter
  • whatsapp
  • whatsapp
featured-img featured-img
ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਵਿਰੁੱਧ ਸੈਮੀਫਾਈਨਲ ਮੈਚ ਜਿੱਤਣ ਮਗਰੋਂ ਜਸ਼ਨ ਮਨਾਉਂਦੇ ਹੋਏ ਕਾਰਲੋਸ ਅਲਕਰਾਜ਼। -ਫੋਟੋ: ਰਾਇਟਰਜ਼
Advertisement

ਕਾਰਲੋਸ ਅਲਕਰਾਜ਼ ਅਤੇ ਨੋਵਾਕ ਜੋਕੋਵਿਚ ਐਤਵਾਰ ਨੂੰ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਦੋਵਾਂ ਖਿਡਾਰੀਆਂ ਨੇ ਅੱਜ ਪੰਜ ਸੈੱਟਾਂ ਤੱਕ ਚੱਲੇ ਰੋਮਾਂਚਕ ਸੈਮੀਫਾਈਨਲ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਦੁਨੀਆ ਦੇ ਨੰਬਰ ਇੱਕ ਖਿਡਾਰੀ ਕਾਰਲੋਸ ਅਲਕਰਾਜ਼ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੈਰੇਵ ਨੂੰ 6-4, 7-6, 6-7, 6-7, 7-5 ਨਾਲ ਹਰਾਇਆ। ਇਹ ਮੈਚ 5 ਘੰਟੇ ਅਤੇ 27 ਮਿੰਟ ਤੱਕ ਚੱਲਿਆ ਜੋ ਕਿ ਆਸਟਰੇਲੀਅਨ ਓਪਨ ਦੇ ਇਤਿਹਾਸ ਦਾ ਸਭ ਤੋਂ ਲੰਮਾ ਸੈਮੀਫਾਈਨਲ ਬਣ ਗਿਆ ਹੈ। 24 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੋਵਾਕ ਜੋਕੋਵਿਚ ਨੇ ਮੌਜੂਦਾ ਚੈਂਪੀਅਨ ਜਾਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਮਾਤ ਦਿੱਤੀ। ਅਲਕਰਾਜ਼ ਪਹਿਲੀ ਵਾਰ ਮੈਲਬਰਨ ਪਾਰਕ ਵਿੱਚ ਫਾਈਨਲ ਖੇਡਣਗੇ। ਜੇਕਰ ਉਹ ਜਿੱਤ ਜਾਂਦੇ ਹਨ, ਤਾਂ ਉਹ ਕਰੀਅਰ ਗ੍ਰੈਂਡ ਸਲੈਮ, ਚਾਰੇ ਮੁੱਖ ਟੂਰਨਾਮੈਂਟ ਜਿੱਤਣ ਵਾਲੇ ਸਭ ਤੋਂ ਘਟ ਉਮਰ ਦੇ ਖਿਡਾਰੀ ਬਣ ਜਾਣਗੇ।

ਨੋਵਾਕ ਜੋਕੋਵਿਚ
ਨੋਵਾਕ ਜੋਕੋਵਿਚ

ਮਿਕਸਡ ਡਬਲਜ਼ ’ਚ ਗਾਡੇਕੀ ਤੇ ਪੀਅਰਸ ਦੀ ਜੋੜੀ ਜੇਤੂ

Advertisement

ਓਲੀਵੀਆ ਗਾਡੇਕੀ ਅਤੇ ਜੌਨ ਪੀਅਰਸ ਦੀ ਆਸਟਰੇਲੀਆਈ ਜੋੜੀ ਨੇ ਫਰਾਂਸ ਦੀ ਕ੍ਰਿਸਟੀਨਾ ਮਲਾਡੇਨੋਵਿਕ ਅਤੇ ਮੈਨੁਅਲ ਗੁਇਨਾਰਡ ਨੂੰ 4-6, 6-3, 10-8 ਨਾਲ ਹਰਾ ਕੇ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਉਹ 1989 ਤੋਂ ਬਾਅਦ ਲਗਾਤਾਰ ਦੋ ਵਾਰ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਫਾਈਨਲ ਸੈੱਟ ਵਿੱਚ ਆਸਟਰੇਲੀਆਈ ਜੋੜੀ ਇੱਕ ਸਮੇਂ 7-5 ਨਾਲ ਪਿੱਛੇ ਸੀ, ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 9-7 ਦੀ ਲੀਡ ਬਣਾਈ।

Advertisement

Advertisement
×