DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਬ ਜੂਨੀਅਰ ਕੌਮੀ ਮੁਕਾਬਲਿਆਂ ਲਈ ਦਿਲਪ੍ਰੀਤ ਦੀ ਚੋਣ

ਭੋਤਨਾ ਖੇਡ ਮੈਦਾਨ ਤੋਂ ਸ਼ੁਰੂ ਹੋਇਆ ਖਿਡਾਰਨ ਦਾ ਕੌਮੀ ਸਫ਼ਰ

  • fb
  • twitter
  • whatsapp
  • whatsapp
featured-img featured-img
ਕੌਮੀ ਮੁਕਾਬਲਿਆਂ ਲਈ ਚੁਣੀ ਗਈ ਹਾਕੀ ਖਿਡਾਰਨ ਦਿਲਪ੍ਰੀਤ ਕੌਰ।
Advertisement

ਮਜ਼ਦੂਰ ਪਰਿਵਾਰ ਦੀ ਧੀ ਦਿਲਪ੍ਰੀਤ ਕੌਰ (16) ਦੀ ਰਾਂਚੀ ਵਿੱਚ 1 ਅਪਰੈਲ ਤੋਂ ਸ਼ੁਰੂ ਹੋ ਰਹੀ ਸਬ-ਜੂਨੀਅਰ (ਅੰਡਰ-17) ਕੌਮੀ ਹਾਕੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਉਹ ਪੰਜਾਬ ਦੀ ਟੀਮ ਵੱਲੋਂ ਇਹ ਟੂਰਨਾਮੈਂਟ ਖੇਡੇਗੀ। ਪੰਜਾਬ ਦੀ ਕੁੱਲ 18 ਮੈਂਬਰੀ ਟੀਮ ਆਪਣੇ ਪੂਲ ਵਿੱਚ ਉੜੀਸਾ ਅਤੇ ਅਰੁਣਾਚਲ ਪ੍ਰਦੇਸ਼ ਨਾਲ ਮੁਕਾਬਲਾ ਕਰੇਗੀ। ਇਸ ਤੋਂ ਪਹਿਲਾਂ ਵੀ ਦਿਲਪ੍ਰੀਤ ਦਿੱਲੀ ਅਤੇ ਪਾਣੀਪਤ ਵਿੱਚ ਕੌਮੀ ਖੇਡ ਮੁਕਾਬਲਿਆਂ ’ਚ ਖੇਡ ਚੁੱਕੀ ਹੈ।

ਦਿਲਪ੍ਰੀਤ ਹਲਕਾ ਮਹਿਲ ਕਲਾਂ ਦੇ ਪਿੰਡ ਭੋਤਨਾ ਦੇ ਮਜ਼ਦੂਰ ਪਰਿਵਾਰ ਦੀ ਧੀ ਹੈ। ਕਰੀਬ ਚਾਰ ਸਾਲ ਪਹਿਲਾਂ ਪਿੰਡ ਬਾਦਲ ਵਿੱਚ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਹਾਕੀ ਅਕੈਡਮੀ ਲਈ ਉਸ ਦੀ ਚੋਣ ਹੋਈ ਸੀ। ਇਸ ਵੇਲੇ ਦਿਲਪ੍ਰੀਤ 10ਵੀਂ ਦੀ ਪੜ੍ਹਾਈ ਦੇ ਨਾਲ-ਨਾਲ ਹਾਕੀ ਦੀ ਸਿਖਲਾਈ ਲੈ ਰਹੀ ਹੈ। ਦਿਲਪ੍ਰੀਤ ਨੇ 12 ਸਾਲ ਦੀ ਉਮਰ ਵਿੱਚ ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਇੱਕ ਸਾਲ ਬਾਅਦ ਹੀ ਉਹ ਅਕੈਡਮੀ ਲਈ ਚੁਣੀ ਗਈ। ਉਹ ਫਾਰਵਰਡ ਲਾਈਨ ’ਤੇ ਰਾਈਟ ਇਨ ਪੁਜ਼ੀਸ਼ਨ ’ਤੇ ਖੇਡਦੀ ਹੈ।

Advertisement

ਦਿਲਪ੍ਰੀਤ ਦੇ ਪਿਤਾ ਕੁਲਵਿੰਦਰ ਸਿੰਘ ਤੇ ਮਾਤਾ ਜਸਵੀਰ ਕੌਰ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਧੀ ਨੂੰ ਖੇਡਣ ਦੀ ਖੁੱਲ੍ਹ ਦਿੱਤੀ। ਜ਼ਿਕਰਯੋਗ ਹੈ ਕਿ ਪਿੰਡ ਭੋਤਨਾ ’ਚ ਪਿਛਲੇ ਕੁਝ ਸਾਲਾਂ ਤੋਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਹਾਕੀ ਦਾ ਖੇਡ ਮੈਦਾਨ ਚੱਲ ਰਿਹਾ ਹੈ। ਇਸ ਮੈਦਾਨ ਤੋਂ ਦਿਲਪ੍ਰੀਤ ਸਣੇ 4 ਕੁੜੀਆਂ ਅਤੇ 7 ਲੜਕਿਆਂ ਦੀ ਚੋਣ ਵੱਖ-ਵੱਖ ਹਾਕੀ ਅਕੈਡਮੀਆਂ ਲਈ ਹੋਈ ਹੈ। ਪ੍ਰਬੰਧਕ ਇਸ ਪ੍ਰਾਪਤੀ ਨੂੰ ਮਿਹਨਤ ਦਾ ਫਲ ਦੱਸ ਰਹੇ ਹਨ।

Advertisement

Advertisement
×