DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦੇਵਿਕਾ ਤੇ ਪ੍ਰਣੌਏ ਚੀਨ ਮਾਸਰਟਰਜ਼ ਟੂਰਨਾਮੈਂਟ ’ਚੋਂ ਬਾਹਰ

ਪੀ ਵੀ ਸਿੰਧੂ ਦਾ ਬੁੱਧਵਾਰ ਨੂੰ ਹਮਵਤਨ ਉਨਤੀ ਹੁੱਡਾ ਨਾਲ ਹੋਵੇਗਾ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਪੀ ਵੀ ਸਿੰਧੂ
Advertisement
ਭਾਰਤ ਦੀ ਦੇਵਿਕਾ ਸਿਹਾਗ ਅਤੇ ਐੱਚ ਐੱਸ ਪ੍ਰਣੌਏ ਅੱਜ ਇੱਥੇ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਹਾਰ ਕੇ ਬਾਹਰ ਹੋ ਗਏ। ਥਾਈਲੈਂਡ ਓਪਨ ਸੁਪਰ 300 ਚੈਂਪੀਅਨ ਦੇਵਿਕਾ ਨੇ ਪਹਿਲਾ ਸੈੱਟ ਹਾਰਨ ਮਗਰੋਂ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਉਹ ਲੈਅ ਬਰਕਰਾਰ ਨਾ ਰੱਖ ਸਕੀ। ਮਹਿਲਾ ਸਿੰਗਲਜ਼ ’ਚ ਦੇਵਿਕਾ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਤੋਂ 19-21, 21-19, 13-21 ਨਾਲ ਹਾਰ ਨਸੀਬ ਹੋਈ। ਪੁਰਸ਼ ਸਿੰਗਲਜ਼ ਵਰਗ ਦੇ ਪਹਿਲੇ ਗੇੜ ’ਚ ਪ੍ਰਣੌਏ ਨੂੰ ਮਲੇਸ਼ੀਆ ਦੇ ਲਿਓਨ ਜੂਨ ਹਾਓ ਹੱਥੋਂ ਸਿੱਧੇ ਸੈੱਟਾਂ ’ਚ 10-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਓਪਨ ਜੇਤੂ ਪੀ ਵੀ ਸਿੰਧੂ ਬੁੱਧਵਾਰ ਨੂੰ ਹਮਵਤਨ ਉਨਤੀ ਹੁੱਡਾ ਖ਼ਿਲਾਫ਼ ਮੁਕਾਬਲੇ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਭਾਰਤ ਦਾ ਲਕਸ਼ੈ ਸੇਨ ਤੇ ਅਯੂਸ਼ ਸ਼ੈੱਟੀ ਵੀ ਟੂਰਨਾਮੈਂਟ ’ਚ ਹਿੱਸਾ ਲੈ ਰਹੇ ਹਨ।

ਉਨਤੀ ਹੁੱਡਾ
ਉਨਤੀ ਹੁੱਡਾ

Advertisement

Advertisement
Advertisement
×