DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Devdutt Padikkal ਦੀ ਸ਼ਾਨਦਾਰ ਪਾਰੀ; India ਪਹਿਲੀ ਪਾਰੀਵਿੱਚ 460/9

ਦੂਜੇ ਿਦਨ ਸ੍ਰੀਲੰਕਾਈ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ

  • fb
  • twitter
  • whatsapp
  • whatsapp
featured-img featured-img
ਭਾਰਤੀ ਬੱਲੇਬਾਜ਼ ਦੇਵਦੱਤ ਪਡੀਕਲ ਗਾਲੇ ਵਿੱਚ ਸ੍ਰੀਲੰਕਾ ਖਿਲਾਫ਼ ਪਹਿਲੇ ਟੈਸਟ ਮੈਚ ਵਿੱਚ ਇਕ ਗੇਂਦ ’ਤੇ ਸ਼ਾਟ ਲਾਉਂਦਾ ਹੋਇਆ। -ਫੋਟੋ:ਪੀਟੀਆਈ
Advertisement

ਇੱਥੇ ਅੱਜ ਪਹਿਲੇ ਟੈਸਟ ਮੈਚ ਦੇ ਮੀਂਹ ਕਾਰਨ ਛੋਟੇ ਕੀਤੇ ਗਏ ਦੂਜੇ ਦਿਨ ਸ੍ਰੀਲੰਕਾਈ ਸਪਿੰਨਰਾਂ ਦੇ ਤੇਜ਼ਾਬੀ ਤੇਵਰਾਂ ਦੇ ਬਾਵਜੂਦ ਦੇਵਦੱਤ ਪੱਡੀਕਲ ਦੀ ਸ਼ਾਨਦਾਰ ਪਾਰੀ (167 ਦੌੜਾਂ) ਦੀ ਬਦੌਲਤ ਭਾਰਤ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ 9 ਵਿਕਟਾਂ ’ਤੇ 460 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਕੁਲਦੀਪ ਯਾਦਵ (12) ਅਤੇ ਪ੍ਰਸਿਧ ਕ੍ਰਿਸ਼ਨਾ (1) ਕਰੀਜ਼ ’ਤੇ ਮੌਜੂਦ ਸਨ। ਧਰੁਵ ਜੁਰੇਲ ਨੇ 68 ਗੇਂਦਾਂ ’ਤੇ 51 ਦੌੜਾਂ ਦਾ ਯੋਗਦਾਨ ਪਾਇਆ।

ਵੱਖ-ਵੱਖ ਤੀਬਰਤਾ ਵਾਲੇ ਮੀਂਹ ਅਤੇ ਗਿੱਲੇ ਆਊਟਫੀਲਡ ਕਾਰਨ ਦਿਨ ਦੀ ਖੇਡ ਦੁਪਹਿਰ 2.35 ਵਜੇ ਤੱਕ ਸ਼ੁਰੂ ਨਹੀਂ ਹੋ ਸਕੀ। ਘਰੇਲੂ ਗੇਂਦਬਾਜ਼ਾਂ ਨੇ ਪਹਿਲੇ ਦਿਨ ਨਾਲੋਂ ਵਧੀਆ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਅਤੇ ਭਾਰਤੀ ਬੱਲੇਬਾਜ਼ਾਂ ਲਈ ਸਕੋਰਿੰਗ ਖੇਤਰਾਂ ਨੂੰ ਸੀਮਤ ਕਰ ਦਿੱਤਾ, ਜਿਨ੍ਹਾਂ ਨੇ 2 ਦੌੜਾਂ ’ਤੇ 288 ਦੇ ਮਜ਼ਬੂਤ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇਹ ਬਿਹਤਰ ਸਥਿਤੀ ਵਿੱਚ ਪਹੁੰਚਣ ਲਈ ਵਧੀਆ ਮੌਕਾ ਸੀ, ਪਰ ਮਹਿਮਾਨ ਟੀਮ ਨੇ 172 ਦੌੜਾਂ ਦੇ ਅੰਦਰ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ। ਪੱਡੀਕਲ ਜਿਸ ਨੇ 131 ਦੌੜਾਂ ਤੋਂ ਸ਼ੁਰੂਆਤ ਕੀਤੀ ਸੀ, ਨੇ ਤੇਜ਼ ਗੇਂਦਬਾਜ਼ ਅਸੀਥਾ ਫਰਨਾਂਡੋ ਦੀ ਗੇਂਦ ’ਤੇ ਚੌਕਾ ਲਾ ਕੇ 215 ਗੇਂਦਾਂ ਵਿੱਚ ਆਪਣਾ ਪਹਿਲਾ ਡੇਢ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਇਸ ਖੱਬੂ ਬੱਲੇਬਾਜ਼ ਦੇ ਇਸ ਮੁਕਾਮ ’ਤੇ ਪਹੁੰਚਣ ਤੋਂ ਪਹਿਲਾਂ, ਭਾਰਤ ਨੇ ਆਪਣੇ ਦੂਜੇ ਬੱਲੇਬਾਜ਼ ਰਿਸ਼ਭ ਪੰਤ (39 ਦੌੜਾਂ) ਨੂੰ ਗੁਆ ਲਿਆ ਸੀ।

Advertisement

Advertisement
Advertisement
×