Devdutt Padikkal ਦੀ Second Test ਵਿੱਚ ਵੀ Century
Sri Lanka ਵਿਰੁੱਧ ਪਹਿਲੇ ਦਿਨ India ਨੂੰ 300/5 ’ਤੇ ਪਹੁੰਚਾਇਆ; ਹਾਲਾਤ ਨੇ ਉਸ ਨੂੰ ਮੁੱਖ ਸੰਕਟਮੋਚਨ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਕੀਤਾ
ਦੇਵਦੱਤ ਪਡੀਕਲ ਨੇ ਸ਼ਾਨਦਾਰ 117 ਦੌੜਾਂ ਦੀ ਪਾਰੀ ਖੇਡਦਿਆਂ ਰਿਸ਼ਭ ਪੰਤ ਦੇ ਹੱਥ ਦੀ ਸੱਟ ਅਤੇ ਸਮੇਂ ਤੋਂ ਪਹਿਲਾਂ ਡਿੱਗੀਆਂ ਵਿਕਟਾਂ ਦੇ ਬਾਵਜੂਦ, ਇੱਥੇ ਸ੍ਰੀਲੰਕਾ ਵਿਰੁੱਧ ਦੂਜੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਭਾਰਤ ਨੂੰ 5 ਵਿਕਟਾਂ ’ਤੇ 300 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ। ਦਿਨ ਦੀ ਖੇਡ ਖਤਮ ਹੋਣ ਸਮੇਂ ਧਰੁਵ ਜੁਰੇਲ (7) ਅਤੇ ਸ਼ੁਰੂਆਤ ਕਰਨ ਵਾਲਾ ਸਾਰਾਂਸ਼ ਜੈਨ (4) ਕਰੀਜ਼ ’ਤੇ ਮੌਜੂਦ ਸਨ। ਪਡੀਕਲ ਦੀ 168 ਗੇਂਦਾਂ ਦੀ ਇਹ ਪਾਰੀ ਜੋ ਉਸ ਦਾ ਲਗਾਤਾਰ ਦੂਜੇ ਟੈਸਟ ’ਚ ਦੂਜਾ ਸੈਂਕੜਾ ਸੀ, ਵਿੱਚ ਆਮ ਤੌਰ ’ਤੇ ਦਿਖਾਈ ਦੇਣ ਵਾਲੀ ਖੂਬਸੂਰਤੀ ਤਾਂ ਨਹੀਂ ਸੀ ਪਰ ਕੁਝ ਮੌਕਿਆਂ ’ਤੇ ਉਸ ਨੇ ਸ਼ਾਨਦਾਰ ਪੁਲ ਅਤੇ ਡਰਾਈਵ ਸ਼ਾਟ ਜ਼ਰੂਰ ਖੇਡੇ। ਉਹ ਜ਼ੀਰੋ ਤੇ 1 ਦੌੜ ਦੇ ਸਕੋਰ ’ਤੇ ਜੀਵਨਦਾਨ ਮਿਲਣ ਤੋਂ ਬਾਅਦ ਕਰੀਜ਼ ’ਤੇ ਡਟਿਆ ਰਿਹਾ ਪਰ ਇਸ ਪਾਰੀ ਦੀ ਖਾਸ ਗੱਲ ਉਹ ਮੁਸ਼ਕਲ ਹਾਲਾਤ ਸਨ ਜਿਨ੍ਹਾਂ ਵਿੱਚ ਇਹ ਖੇਡੀ ਗਈ। ਯਸ਼ਸਵੀ ਜੈਸਵਾਲ (45) ਅਤੇ ਕਪਤਾਨ ਸ਼ੁਭਮਨ ਗਿੱਲ (50) ਜਿਨ੍ਹਾਂ ਨਾਲ ਪਡੀਕਲ ਨੇ ਤੀਜੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕਰ ਕੇ ਪਾਰੀ ਨੂੰ ਸੰਭਾਲਿਆ ਸੀ, ਵੱਡੇ ਸਕੋਰ ਵੱਲ ਵਧਣ ਤੋਂ ਬਾਅਦ ਆਊਟ ਹੋ ਗਏ। ਪੰਤ ਨੂੰ ਤੇਜ਼ ਗੇਂਦਬਾਜ਼ ਲਹਿਰੂ ਕੁਮਾਰਾ ਦੀ ਗੇਂਦ ਗਿੱਟੇ ’ਤੇ ਵੱਜੀ ਜਿਸ ਕਾਰਨ ਉਸ ਨੂੰ 3 ਦੌੜਾਂ ’ਤੇ ਜ਼ਖ਼ਮੀ ਹੋ ਕੇ ਬਾਹਰ ਜਾਣਾ ਪਿਆ ਜਿਸ ਨਾਲ ਪਡੀਕਲ ’ਤੇ ਵੱਡੀ ਜ਼ਿੰਮੇਵਾਰੀ ਆ ਗਈ। ਇਹ ਸੈਂਕੜਾ ਗਾਲੇ ਵਿੱਚ ਬਣਾਏ ਗਏ ਉਸ ਦੇ ਸੈਂਕੜੇ ਨਾਲੋਂ ਬਹੁਤ ਵੱਖਰਾ ਸੀ, ਜਿੱਥੇ ਪਹਿਲੇ ਦੋ ਦਿਨਾਂ ਵਿੱਚ ਪਿੱਚ ਬਿਲਕੁਲ ਵੀ ਚੁਣੌਤੀਪੂਰਨ ਨਹੀਂ ਸੀ ਪਰ ਐੱਸ ਐੱਸ ਸੀ ਦੀ ਪਿੱਚ ਨੇ ਤੇਜ਼ ਗੇਂਦਬਾਜ਼ਾਂ ਲਈ ਕਾਫੀ ਉਛਾਲ ਅਤੇ ਮਦਦ ਦਿੱਤੀ, ਜਿਸ ਨਾਲ ਉਸ ਦੀ ਤਕਨੀਕ ਅਤੇ ਧੀਰਜ ਦੀ ਲਗਾਤਾਰ ਪਰਖ ਹੋ ਰਹੀ ਸੀ। ਪਡੀਕਲ ਨੇ ਇਨ੍ਹਾਂ ਸਾਰੇ ਸਵਾਲਾਂ ਦਾ ਸ਼ਾਂਤੀ ਨਾਲ ਜਵਾਬ ਦਿੱਤਾ। ਉਸ ਨੇ ਖੱਬੂ ਸਪਿੰਨਰ ਪ੍ਰਭਾਤ ਜੈਸੂਰਿਆ ਦੀ ਗੇਂਦ ’ਤੇ ਚੌਕਾ ਲਗਾ ਕੇ 90 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਜਦੋਂ ਉਹ ਇਕ ਦੌੜ ’ਤੇ ਸੀ ਤਾਂ ਕੇਸ਼ਰਾ ਨੁਵੰਥਾ ਦੀ ਗੇਂਦ ’ਤੇ ਬੈਕਵਰਡ ਪੁਆਇੰਟ ’ਤੇ ਸ੍ਰੀਲੰਕਾਈ ਕਪਤਾਨ ਧਨੰਜੈ ਡੀ ਸਿਲਵਾ ਨੇ ਉਸ ਦਾ ਕੈਚ ਛੱਡ ਦਿੱਤਾ ਜਿਸ ਦਾ ਉਸ ਨੂੰ ਫਾਇਦਾ ਮਿਲਿਆ।

