ਨਵੀਂ ਦਿੱਲੀ (ਪੱਤਰ ਪ੍ਰੇਰਕ): ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੇ ਕੈਂਪਸ ਨੇੜੇ ਉਭਰਦੇ ਖਿਡਾਰੀਆਂ ਨਾਲ ਗੱਲਬਾਤ ਮਗਰੋਂ ‘ਗਲੀ’ ਕ੍ਰਿਕਟ ਖੇਡੀ। ਸਟੇਡੀਅਮ ਦੇ ਅਹਾਤੇ ਵਿੱਚ ਕ੍ਰਿਕਟ ਖੇਡਣ ਦੇ ਨਾਲ-ਨਾਲ ਮਾਰਲੇਸ ਨੇ ਇਕ ਸਟਾਲ ਤੋਂ ਰਾਮ ਲੱਡੂ ਤੇ ਨਿੰਬੂ ਪਾਣੀ ਸਮੇਤ ਹੋਰ ਵੀ ਸਟ੍ਰੀਟ ਫੂਡ ਦਾ ਸਵਾਦ ਚਖਿਆ। ਮਾਰਲੇਸ ਨੇ ਐਕਸ ’ਤੇ ਕਿਹਾ ਕਿ ਉਸ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਦਾਨ ਕੀਤੀਆਂ ਹਨ।