ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਨਮਾਰਕ ਓਪਨ: ਸਿੰਧੂ ਤੇ ਆਕਰਸ਼ੀ ਕਸ਼ਯਪ ਦੂਜੇ ਗੇੜ ’ਚ ਪਹੁੰਚੀਆਂ

ਓਡੇਂਸੇ, 17 ਅਕਤੂਬਰ ਭਾਰਤੀ ਖਿਡਾਰਨਾਂ ਪੀਵੀ ਸਿੰਧੂ ਅਤੇ ਆਕਰਸ਼ੀ ਕਸ਼ਯਪ ਨੇ ਅੱਜ ਇੱਥੇ ਡੈਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਕਿਦਾਂਬੀ ਸ੍ਰੀਕਾਂਤ ਪੁਰਸ਼ ਵਰਗ ਦੇ ਪਹਿਲੇ ਗੇੜ ’ਚੋਂ ਹੀ...
Advertisement

ਓਡੇਂਸੇ, 17 ਅਕਤੂਬਰ

ਭਾਰਤੀ ਖਿਡਾਰਨਾਂ ਪੀਵੀ ਸਿੰਧੂ ਅਤੇ ਆਕਰਸ਼ੀ ਕਸ਼ਯਪ ਨੇ ਅੱਜ ਇੱਥੇ ਡੈਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਕਿਦਾਂਬੀ ਸ੍ਰੀਕਾਂਤ ਪੁਰਸ਼ ਵਰਗ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਓਲੰਪਿਕ ’ਚ ਦੋ ਤਗਮੇ ਜਿੱਤਣ ਵਾਲੀ ਸਿੰਧੂ ਨੂੰ ਪਹਿਲੇ ਗੇੜ ਵਿੱਚ ਦੁਨੀਆ ਦੀ 28ਵੇਂ ਨੰਬਰ ਦੀ ਖਿਡਾਰਨ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21-14, 18-21, 21-10 ਨਾਲ ਹਰਾਉਣ ਲਈ ਸੰਘਰਸ਼ ਕਰਨਾ ਪਿਆ। ਇਹ ਮੈਚ 56 ਮਿੰਟ ਤੱਕ ਚੱਲਿਆ। ਇੱਕ ਹੋਰ ਮੈਚ ਵਿੱਚ ਵਿਸ਼ਵ ਦੇ 38ਵੇਂ ਨੰਬਰ ਦੀ ਖਿਡਾਰਨ ਆਕਰਸ਼ੀ ਨੇ 26ਵੇਂ ਨੰਬਰ ਦੀ ਖਿਡਾਰਨ ਜਰਮਨੀ ਦੀ ਲੀ ਯਵੋਨ ਨੂੰ 10-21 22-20 21-12 ਨਾਲ ਹਰਾਇਆ।

Advertisement

ਸਿੰਧੂ ਦਾ ਅਗਲਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨਾਲ ਹੋਵੇਗਾ ਜਦੋਂਕਿ ਆਕਰਸ਼ੀ ਦਾ ਸਾਹਮਣਾ ਥਾਈਲੈਂਡ ਦੀ ਸੁਪਾਨਿਦਾ ਕਾਤੇਥੋਂਗ ਨਾਲ ਹੋਵੇਗਾ। ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਵਿਸ਼ਵ ਦੇ 22ਵੇਂ ਨੰਬਰ ਦੇ ਖਿਡਾਰੀ ਚੀਨ ਦੇ ਵੇਂਗ ਹੋਂਗ ਯਾਂਗ ਤੋਂ 21-19, 10-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਟੂਰਨਾਮੈਂਟ ਤੋਂ ਹਟ ਗਈ ਸੀ, ਜਿਸ ਕਰਕੇ ਉਨ੍ਹਾਂ ਦੀ ਵਿਰੋਧੀ ਮਲੇਸ਼ੀਆ ਦੀ ਜੋੜੀ ਬਿਨਾ ਮੁਕਾਬਲੇ ਤੋਂ ਹੀ ਦੂਜੇ ਗੇੜ ਵਿੱਚ ਪਹੁੰਚ ਗਈ। -ਪੀਟੀਆਈ

Advertisement
Show comments