ਡੈਨਮਾਰਕ ਓਪਨ: ਸਿੰਧੂ ਤੇ ਆਕਰਸ਼ੀ ਕਸ਼ਯਪ ਦੂਜੇ ਗੇੜ ’ਚ ਪਹੁੰਚੀਆਂ
ਓਡੇਂਸੇ, 17 ਅਕਤੂਬਰ ਭਾਰਤੀ ਖਿਡਾਰਨਾਂ ਪੀਵੀ ਸਿੰਧੂ ਅਤੇ ਆਕਰਸ਼ੀ ਕਸ਼ਯਪ ਨੇ ਅੱਜ ਇੱਥੇ ਡੈਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਕਿਦਾਂਬੀ ਸ੍ਰੀਕਾਂਤ ਪੁਰਸ਼ ਵਰਗ ਦੇ ਪਹਿਲੇ ਗੇੜ ’ਚੋਂ ਹੀ...
ਓਡੇਂਸੇ, 17 ਅਕਤੂਬਰ
ਭਾਰਤੀ ਖਿਡਾਰਨਾਂ ਪੀਵੀ ਸਿੰਧੂ ਅਤੇ ਆਕਰਸ਼ੀ ਕਸ਼ਯਪ ਨੇ ਅੱਜ ਇੱਥੇ ਡੈਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਕਿਦਾਂਬੀ ਸ੍ਰੀਕਾਂਤ ਪੁਰਸ਼ ਵਰਗ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਓਲੰਪਿਕ ’ਚ ਦੋ ਤਗਮੇ ਜਿੱਤਣ ਵਾਲੀ ਸਿੰਧੂ ਨੂੰ ਪਹਿਲੇ ਗੇੜ ਵਿੱਚ ਦੁਨੀਆ ਦੀ 28ਵੇਂ ਨੰਬਰ ਦੀ ਖਿਡਾਰਨ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21-14, 18-21, 21-10 ਨਾਲ ਹਰਾਉਣ ਲਈ ਸੰਘਰਸ਼ ਕਰਨਾ ਪਿਆ। ਇਹ ਮੈਚ 56 ਮਿੰਟ ਤੱਕ ਚੱਲਿਆ। ਇੱਕ ਹੋਰ ਮੈਚ ਵਿੱਚ ਵਿਸ਼ਵ ਦੇ 38ਵੇਂ ਨੰਬਰ ਦੀ ਖਿਡਾਰਨ ਆਕਰਸ਼ੀ ਨੇ 26ਵੇਂ ਨੰਬਰ ਦੀ ਖਿਡਾਰਨ ਜਰਮਨੀ ਦੀ ਲੀ ਯਵੋਨ ਨੂੰ 10-21 22-20 21-12 ਨਾਲ ਹਰਾਇਆ।


