ਔਰਤਾਂ ਦੇ ਵਿਸ਼ਵ ਕੱਪ ਦੇ ਫ਼ਾਈਨਲ ਮੈਚ ਦੀਆਂ ਟਿਕਟਾਂ ਦੀ ਮੰਗ ਵਧੀ
ਵਿਮੈਨਜ਼ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਭਲਕੇ ਦੋ ਨਵੰਬਰ ਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ। ਇਸ ਮੈਚ ਨੂੰ ਲੈ ਕੇ ਦਰਸ਼ਕਾਂ ਵਿਚ ਵੀ ਖਾਸਾ ਉਤਸ਼ਾਹ ਹੈ ਤੇ ਇਸ ਮੈਚ ਦੀਆਂ ਟਿਕਟਾਂ ਦੀ ਮੰਗ ਵੀ ਕਾਫੀ ਵੱਧ ਗਈ ਹੈ।...
Advertisement
ਵਿਮੈਨਜ਼ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਭਲਕੇ ਦੋ ਨਵੰਬਰ ਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ। ਇਸ ਮੈਚ ਨੂੰ ਲੈ ਕੇ ਦਰਸ਼ਕਾਂ ਵਿਚ ਵੀ ਖਾਸਾ ਉਤਸ਼ਾਹ ਹੈ ਤੇ ਇਸ ਮੈਚ ਦੀਆਂ ਟਿਕਟਾਂ ਦੀ ਮੰਗ ਵੀ ਕਾਫੀ ਵੱਧ ਗਈ ਹੈ। ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਤੇ ਹੋਰ ਖਿਡਾਰਨਾਂ ਨੂੰ ਵੀ ਮੈਚ ਦੀਆਂ ਟਿਕਟਾਂ ਲਈ ਪਹੁੰਚ ਕੀਤੀ ਜਾ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਮੈਚ ਲਈ ਦੇਸ਼ ਵਾਸੀ ਕਾਫੀ ਉਤਸ਼ਾਹਿਤ ਹਨ। ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇੱਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਫ਼ਾਈਨਲ ਵਿੱਚ ਉਹ ਪੂਰੇ ਹੋਸ਼ ਅਤੇ ਜੋਸ਼ ਨਾਲ ਖੇਡਣਗੇ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲਾ ਕੱਲ੍ਹ ਉਨ੍ਹਾਂ ਲਈ ਖ਼ਾਸ ਹੋਵੇਗਾ ਤੇ ਜਿੱਤ ਭਾਰਤ ਦੀ ਹੀ ਹੋਵੇਗਾ। -ਪੀਟੀਆਈ
Advertisement
Advertisement
Advertisement
×

