DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vinesh Phogat ਨੂੰ ਜਾਰੀ ਨੋਟਿਸ ’ਤੇ ਦੋ ਹਫ਼ਤਿਆਂ ਅੰਦਰ ਫ਼ੈਸਲਾ ਲਿਆ ਜਾਵੇ: ਹਾਈ ਕੋਰਟ

ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਨਿਰਦੇਸ਼ ਜਾਰੀ

  • fb
  • twitter
  • whatsapp
  • whatsapp
Advertisement

ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ’ਤੇ ਦੋ ਹਫ਼ਤਿਆਂ ਅੰਦਰ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਅਮਿਤ ਮਹਾਜਨ ਨੇ ਫੋਗਾਟ ਦੀ ਪਟੀਸ਼ਨ ’ਤੇ 29 ਅਕਤੂਬਰ ਨੂੰ ਪਾਸ ਹੁਕਮ ’ਚ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਮੁਕਾਬਲੇ ’ਚ ਹਿੱਸਾ ਲੈਣ ਲਈ ਮਾਨਸਿਕ ਤੌਰ ’ਤੇ ਤਣਾਅ ਮੁਕਤ ਹੋਣਾ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 9 ਮਈ ਅਤੇ 17 ਜੂਨ ਨੂੰ ਜਾਰੀ ਨੋਟਿਸ ’ਤੇ ਲਿਆ ਗਿਆ ਫ਼ੈਸਲਾ 20 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਮੁਲਤਵੀ ਰਹੇਗਾ। ਫੋਗਾਟ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਕਾਰਨ ਦੱਸੋ ਨੋਟਿਸਾਂ ’ਤੇ ਹਾਲੇ ਤੱਕ ਕੋਈ ਵੀ ਅੰਤਿਮ ਹੁਕਮ ਪਾਸ ਨਹੀਂ ਕੀਤਾ ਗਿਆ। ਜਸਟਿਸ ਮਹਾਜਨ ਨੇ ਕਿਹਾ, ‘‘ਕਿਸੇ ਵੀ ਖਿਡਾਰੀ ਨੂੰ ਅਜਿਹੇ ਮੁਕਾਬਲੇ ’ਚ ਹਿੱਸਾ ਲੈਣ ਲਈ ਮਾਨਸਿਕ ਤੌਰ ’ਤੇ ਤੰਦਰੁਸਤ ਤੇ ਤਣਾਅ ਮੁਕਤ ਹੋਣਾ ਚਾਹੀਦਾ ਹੈ।’’

Advertisement
Advertisement
×