ਕੋਹਲੀ ਨੂੰ ਪਛਾੜ ਕੇ ਡੈਰਿਲ ਮਿਚੇਲ ਸਿਖਰ ’ਤੇ
ਇਕ ਰੋਜ਼ਾ ਦਰਜਾਬੰਦੀ ’ਚ ਮਿਚੇਲ 845 ਅੰਕਾਂ ਨਾਲ ਪਹਿਲੇ ਸਥਾਨ ’ਤੇ, ਕੋਹਲੀ 795 ਅੰਕਾਂ ਨਾਲ ਦੂਜੇ ਸਥਾਨ ’ਤੇ
Advertisement
ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਚੇਲ ਨੇ ਹਾਲ ਹੀ ’ਚ ਭਾਰਤ ਵਿਰੁੱਧ ਖਤਮ ਹੋਈ ਲੜੀ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈ ਸੀ ਸੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ਤੋਂ ਹਟਾ ਦਿੱਤਾ ਹੈ। ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਇਹ ਲੜੀ 2-1 ਨਾਲ ਜਿੱਤੀ ਸੀ।
ਮਿਚੇਲ 845 ਰੈਂਕਿੰਗ ਪੁਆਇੰਟਾਂ ਨਾਲ ਪਹਿਲੇ ਸਥਾਨ ’ਤੇ ਹਨ; ਵਿਰਾਟ ਕੋਹਲੀ 795 ਪੁਆਇੰਟਾਂ ਨਾਲ ਦੂਜੇ ਸਥਾਨ ’ਤੇ ਖਿਸਕ ਗਏ ਹਨ। ਅਫਗਾਨਿਸਤਾਨ ਦੇ ਇਬਰਾਹਿਮ ਜ਼ਾਦਰਾਨ ਤੀਜੇ ਅਤੇ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਹਨ। ਖਾਸ ਗੱਲ ਇਹ ਵੀ ਹੈ ਹੈ ਕਿ ਮਿਚੇਲ ਆਪਣੇ ਇੱਕ ਰੋਜ਼ਾ ਕਰੀਅਰ ਦੀਆਂ 54 ਪਾਰੀਆਂ ਵਿੱਚ ਹਾਲੇ ਤੱਕ ਇੱਕ ਵਾਰ ਵੀ ਸਿਫ਼ਰ ’ਤੇ ਆਊਟ ਨਹੀਂ ਹੋਏ ਹਨ।
Advertisement
ਗੇਂਦਬਾਜ਼ੀ ’ਚ ਰਾਸ਼ਿਦ ਖ਼ਾਨ ਦਾ ਪਹਿਲਾ ਸਥਾਨ ਬਰਕਰਾਰ
Advertisement
ਗੇਂਦਬਾਜ਼ੀ ਵਿੱਚ ਅਫਗਾਨਿਸਤਾਨ ਦੇ ਰਾਸ਼ਿਦ ਖ਼ਾਨ 710 ਪੁਆਇੰਟਾਂ ਨਾਲ ਪਹਿਲੇ ਸਥਾਨ ’ਤੇ ਹਨ; ਇੰਗਲੈਂਡ ਦੇ ਜੋਫਰਾ ਆਰਚਰ 670 ਪੁਆਇੰਟਾਂ ਨਾਲ ਦੂਜੇ ਸਥਾਨ ’ਤੇ ਹਨ।
Advertisement
×

