DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਜ਼ਮੀਨ ’ਤੇ ਬਣੀ ਦਰਗਾਹ ਅਤੇ ਦੋ ਕਬਰਾਂ ਢਾਹੀਆਂ

ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਬਣੀ ਇੱਕ ਦਰਗਾਹ ਅਤੇ ਦੋ ਕਬਰਾਂ ਨੂੰ ਢਾਹ ਦਿੱਤਾ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਕਾਰਵਾਈ ਰਾਜਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਇਕੋਨਾ...

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਬਣੀ ਇੱਕ ਦਰਗਾਹ ਅਤੇ ਦੋ ਕਬਰਾਂ ਨੂੰ ਢਾਹ ਦਿੱਤਾ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਕਾਰਵਾਈ ਰਾਜਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਇਕੋਨਾ ਵਿੱਚ ਕੀਤੀ ਗਈ, ਜਿੱਥੇ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਬਣੀ ਬਾਬਾ ਸਲਾਹੂਦੀਨ ਢਾਕ ਵਾਲੇ ਪੀਰ ਬਾਬਾ ਦੀ ਦਰਗਾਹ ਅਤੇ ਦੋ ਕਬਰਾਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ। ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੌਕੇ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ਗੁੰਨੌਰ ਦੇ ਤਹਿਸੀਲਦਾਰ ਰਵੀ ਸੋਨਕਰ ਨੇ ਦੱਸਿਆ ਕਿ ਇਹ ਲਗਪਗ 6.5 ਵਿੱਘੇ ਜ਼ਮੀਨ ਜਨਤਕ ਰਾਖਵੀਂ ਸ਼੍ਰੇਣੀ ਅਧੀਨ ਆਉਂਦੀ ਹੈ ਅਤੇ ਇਸ ’ਤੇ ਆਰਜ਼ੀ ਢਾਂਚੇ, ਨੀਂਹਾਂ, ਇੱਕ ਦਰਗਾਹ ਅਤੇ ਕਬਰਾਂ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।

Advertisement
Advertisement
×