DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

D Gukesh ਤੇ R Praggnanandhaa ਜੇਤੂ

ਕਾਰਲਸਨ ਨੂੰ ਪਹਿਲੇ ਹੀ ਗੇਡ਼ ਵਿੱਚ ਹਾਰ ਮਿਲੀ

  • fb
  • twitter
  • whatsapp
  • whatsapp
featured-img featured-img
ਡੀ ਗੁਕੇਸ਼ ਅਤੇ ਆਰ ਪ੍ਰਗਿਆਨੰਦਾ
Advertisement

ਇੱਥੋਂ ਦੀ ਇਤਿਹਾਸਕ ਡੈਚਮੈਨ ਜੋਰਵਿਕਾ ਪਬਲਿਕ ਲਾਇਬ੍ਰੇਰੀ ਦੀਆਂ ਉੱਚੀਆਂ-ਉੱਚੀਆਂ ਅਲਮਾਰੀਆਂ ਵਿਚਕਾਰ ਸ਼ੁਰੂ ਹੋਏ ਨਾਰਵੇ ਚੈੱਸ ਟੂਰਨਾਮੈਂਟ ਵਿੱਚ ਡੀ ਗੁਕੇਸ਼ ਨੇ ਵਿਨਸੈਂਟ ਕੇਮਰ ਵਿਰੁੱਧ ਕਾਫ਼ੀ ਥਕਾ ਦੇਣ ਵਾਲੀ ਅਤੇ ਦਿਮਾਗੀ ਤਣਾਅ ਵਾਲੀ ਲੰਮੀ ਲੜਾਈ ਤੋਂ ਬਾਅਦ ਜਿੱਤ ਦਰਜ ਕੀਤੀ, ਜਦੋਂ ਕਿ ਆਰ ਪ੍ਰਗਿਆਨੰਦਾ ਨੇ ਅਲੀਰੇਜ਼ਾ ਫਿਰੋਜ਼ਾ ਨੂੰ ਮਾਤ ਦਿੱਤੀ। ਦੂਜੇ ਪਾਸੇ, ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਪਹਿਲੇ ਹੀ ਗੇੜ ਵਿੱਚ ਬੜੀ ਹੀ ਵਿਰਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਲਾਸੀਕਲ ਖੇਡ ਦੇ ਡਰਾਅ (ਬਰਾਬਰ) ਰਹਿਣ ਤੋਂ ਬਾਅਦ, ਲਗਪਗ ਪੰਜ ਘੰਟੇ ਚੱਲੇ 144 ਚਾਲਾਂ ਦੇ ਥਕਾ ਦੇਣ ਵਾਲੇ ਮੁਕਾਬਲੇ ਪਿੱਛੋਂ ਅਰਮਾਗੈਡਨ ਟਾਈ-ਬ੍ਰੇਕਰ ਵਿੱਚ ਮਿਲੀ ਜਿੱਤ ਦੀ ਬਦੌਲਤ ਗੁਕੇਸ਼ ਨੇ 1.5 ਅੰਕ ਹਾਸਲ ਕੀਤੇ, ਜਦੋਂ ਕਿ ਕੇਮਰ ਨੂੰ ਇੱਕ ਅੰਕ ਨਾਲ ਹੀ ਸਬਰ ਕਰਨਾ ਪਿਆ।

ਇਸ ਲੰਬੇ ਮੁਕਾਬਲੇ ਦੇ ਆਖ਼ਰੀ ਪੜਾਅ ਵਿੱਚ ਭਾਰਤੀ ਵਿਸ਼ਵ ਚੈਂਪੀਅਨ (ਗੁਕੇਸ਼) ਸਪੱਸ਼ਟ ਤੌਰ ’ਤੇ ਪ੍ਰੇਸ਼ਾਨ ਦਿਖਾਈ ਦਿੱਤਾ। ਇੱਥੋਂ ਤੱਕ ਕਿ ਉਸ ਨੇ ਚਾਲਾਂ ਦੀ ਗਿਣਤੀ ਸਬੰਧੀ ਆਰਬੀਟਰ ਤੋਂ ਸਪੱਸ਼ਟੀਕਰਨ ਵੀ ਮੰਗਿਆ, ਕਿਉਂਕਿ ਕੇਮਰ ਕੋਲ ਇੱਕ ਪਿਆਦਾ ਵੱਧ ਹੋਣ ਦੇ ਬਾਵਜੂਦ ਖੇਡ ਅਟੱਲ ਡਰਾਅ ਵੱਲ ਵਧ ਰਹੀ ਸੀ।

Advertisement

Advertisement
Advertisement
×